ਗੁਰਦੀਪ ਸਿੰਘ ਲਾਲੀ/ਪਿੰ੍ਸ, ਨੂਰਮਹਿਲ : ਸਪੋਰਟਸ ਐਂਡ ਕਲਚਰਲ ਐਸੋਸੀਏਸਨ ਆਫ ਨੂਰਮਹਿਲ ਵੱਲੋਂ ਪ੍ਰਧਾਨ ਰਣਜੀਤ ਸਿੰਘ ਹੁੰਦਲ ਦੀ ਯੋਗ ਅਗਵਾਈ ਹੇਠ 11ਵੇਂ ਸਾਲਾਨਾ ਐਥਲੈਟਿਕਸ ਮੁਕਾਬਲੇ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ ਸਕੂਲੀ ਬੱਚਿਆਂ ਨਾਲ ਇਨ੍ਹਾਂ ਖੇਡਾਂ 'ਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਉਚੇਚੇ ਤੌਰ 'ਤੇ ਏਡੀਸੀਪੀ ਜਲੰਧਰ ਜਗਜੀਤ ਸਿੰਘ ਸਰੋਏ ਨੇ ਪਹੁੰਚ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਦੇ ਨਾਲ ਇਲਾਕੇ ਦੇ ਉੁਘੇ ਸਮਾਜ ਸੇਵੀ ਜਗਦੀਸ ਸਿੰਘ ਸਰਪੰਚ ਪਿੰਡ ਰਾਮੇਵਾਲ ਤੇ ਸੁਮਨ ਲਤਾ ਪਾਠਕ ਪਿ੍ਰੰਸੀਪਲ ਵੀ ਮੌਜੂਦ ਸਨ। ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲੈਂਦੇ ਹੋਏ ਝੰਡੇ ਨੂੰ ਸਲਾਮੀ ਦਿੱਤੀ। ਡਿਪਸ ਸਕੂਲ ਦੇ ਬੱਚਿਆਂ ਨੇ ਜਿਮਨਾਸਟਿਕ ਦੀ ਬਿਹਤਰੀਨ ਪੇਸ਼ਕਾਰੀ ਕੀਤੀ। ਸ਼ਿਵਾ ਪਬਲਿਕ ਸਕੂਲ ਨੂਰਮਹਿਲ ਦੀਆਂ ਲੜਕੀਆਂ ਨੇ ਪੰਜਾਬੀ ਲੋਕ ਨਾਚ ਗਿੱਧਾ ਪਾ ਕੇ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਉਪਰੰਤ ਐਥਲੈਟਿਕਸ ਦੇ ਵੱਖ-ਵੱਖ ਵਰਗਾਂ ਵਿੱਚ 50 ਮੀ. 100 ਮੀ. 200 ਮੀ. 400 ਮੀ. 600 ਮੀ. 800 ਮੀ. 1500 ਮੀ., ਲੰਬੀ ਛਾਲ, ਗੋਲਾ ਸੁੱਟਣਾ, ਸਪੂਨ ਰੇਸ ਤੇ ਸੈਕ ਰੇਸ ਦੇ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਡੀਏਵੀ ਬਿਲਗਾ ਦੇ ਖਿਡਾਰੀਆਂ ਨੇ ਸਭ ਤੋਂ ਵੱਧ ਮੈਡਲ ਜਿੱਤ ਕੇ ਇੱਕ ਵਾਰ ਫੇਰ ਓਵਰ ਆਲ ਟਰਾਫੀ 'ਤੇ ਕਬਜ਼ਾ ਕੀਤਾ। ਦੂਜੇ ਨੰਬਰ ਤੇ ਏਕਮ ਪਬਲਿਕ ਸਕੂਲ ਮਹਿਤਪੁਰ ਨੇ ਵੀ ਬਹੁਤ ਸ਼ਾਨਦਾਰ ਟੱਕਰ ਦਿੱਤੀ। ਮੈਡਲ ਸੂਚੀ ਵਿੱਚ ਤੀਜਾ ਸਥਾਨ ਸਟੇਟ ਪਬਲਿਕ ਸਕੂਲ ਸੋਫੀ ਪਿੰਡ ਨੇ ਪ੍ਰਰਾਪਤ ਕੀਤਾ।

ਇਨਾਮਾਂ ਦੀ ਵੰਡ ਨਗਰ ਕੌਂਸਲ ਪ੍ਰਧਾਨ ਹਰਦੀਪ ਕੌਰ ਜੌਹਲ ਤੇ ਸਕੈਨ ਸੰਸਥਾ ਦੇ ਆਨਰੇਰੀ ਮੈਂਬਰਾਂ ਦੁਆਰਾ ਕੀਤੀ ਗਈ। ਆਏ ਮਹਿਮਾਨਾਂ, ਬੱਚਿਆਂ ਤੇ ਦਰਸ਼ਕਾਂ ਲਈ ਲੰਗਰ ਤੇ ਚਾਹ ਪਾਣੀ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਖੇਡ ਮੇਲੇ ਵਿੱਚ ਸਕੈਨ ਸੰਸਥਾ ਦੇ ਸਾਰੇ ਮੈਂਬਰਾਂ ਜਿਨ੍ਹਾਂ ਵਿੱਚ ਪਵਨ ਕੁਮਾਰ ਰਾਏ, ਮੱਖਣ ਸ਼ੇਰਪੁਰੀ, ਪਰਮਜੀਤ ਸਿੰਘ ਚੀਮਾ, ਖੁਸ਼ਪਾਲ ਚੀਮਾ, ਪਿ੍ਰੰਸੀਪਲ ਰੀਨਾ ਸ਼ਰਮਾ, ਹਰਵਿੰਦਰ ਕੌਰ ਸਿੰਘ, ਪਿ੍ਰਤਪਾਲ ਸਿੰਘ ਨੰਨਰਾ, ਅਮਨ ਪਾਠਕ, ਡਾ. ਰਣਜੀਤ ਸਿੰਘ, ਪਿ੍ਰੰਸੀਪਲ ਰਵੀ ਸ਼ਰਮਾ, ਪਿ੍ਰੰਸੀਪਲ ਰਜਿੰਦਰ ਨਈਅਰ ਡੀਪੀ ਸਰਬਜੀਤ ਸਿੰਘ, ਡੀਪੀ ਬਲਵਿੰਦਰ ਸਿੰਘ ਲਾਲੀ, ਡੀਪੀ ਉਂਕਾਰ ਸਿੰਘ ਤੇ ਹੋਰ ਪਤਵੰਤੇ ਵੀ ਸ਼ਾਮਲ ਸਨ।