Punjab news ਜਲੰਧਰ, ਜੇਐੱਨਐੱਨ : ਮੁੰਬਈ ਤੇ ਗੁਲਾਮੀ ਸ਼ਹਿਰ ਜੈਪੁਰ ਤਕ ਦਾ ਹਵਾਈ ਸਫ਼ਰ ਕਰਨ ਦੀ ਇੱਛਾ ਰੱਖਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਨਿੱਜੀ ਏਅਰਲਾਈਨ ਸਪਾਈਸਜੈੱਟ ਵੱਲੋ ਆਦਮਪੁਰ ’ਚ ਮੁੰਬਈ ਤੇ ਆਦਮਪੁਰ ਤੋਂ ਜੈਪੁਰ ਸੈਕਟਰ ਦੀ ਫਲਾਈਟ ਲਈ ਬੁਕਿੰਗ ਖੋਲ੍ਹ ਦਿੱਤੀ ਗਈ ਹੈ। ਬੁਕਿੰਗ 28 ਮਾਰਚ ਤੋਂ ਖੋਲ੍ਹੀ ਗਈ ਹੈ। ਫ਼ਿਲਹਾਲ ਆਨਲਾਈਨ ਕੀਤੀ ਜਾ ਰਹੀ ਬੁਕਿੰਗ ’ਚ ਆਦਮਪੁਰ-ਮੁੰਬਈ ਸੈਕਟਰ ’ਚ ਪ੍ਰਤੀ ਕਿਰਾਇਆ 3700 ਤੇ ਆਦਮਪੁਰ ਜੈਪੁਰ ਸੈਕਟਰ ’ਚ ਪ੍ਰਤੀ ਯਾਤਰੀ ਦਾ ਕਿਰਾਇਆ 3300 ਦਿਖਾਇਆ ਜਾ ਰਿਹਾ ਹੈ।

ਆਨਲਾਈਨ ਹੋ ਰਹੀ ਬੁਕਿੰਗ ’ਚ ਮੁੰਬਈ ਤੋਂ ਆਦਮਪੁਰ ਲਈ ਫਲਾਈਟ ਦੇ ਉਡਾਣ ਭਰਨ ਦਾ ਸਮਾਂ ਸਵੇਰੇ 5.55 ਦੱਸਿਆ ਜਾ ਰਿਹਾ ਹੈ ਤੇ ਆਦਮਪੁਰ ’ਚ ਲੈਂਡਿੰਗ 9.20 ਦਿਖਾਈ ਜਾ ਰਹੀ ਹੈ। ਇਸ ਤੋਂ ਬਾਅਦ 9.40 ’ਤੇ ਆਦਮਪੁੁਰ ਤੋਂ ਫਲਾਈਟ ਜੈਪੁਰ ਲਈ ਉਡਾਣ ਭਰੇਗੀ ਤੇ 12.50 ’ਤੇ ਆਦਮਪੁਰ ’ਚ ਲੈਂਡ ਕਰੇਗੀ। ਆਦਮਪੁਰ ’ਚ 20 ਮਿੰਟ ਦੇ ਠਹਿਰਾਅ ਤੋਂ ਬਾਅਦ ਫਲਾਈਟ ਦੁਪਹਿਰੇ 1.10 ’ਤੇ ਮੁੰਬਈ ਲਈ ਰਵਾਨਾ ਹੋਵੇਗੀ ਤੇ ਸ਼ਾਮ 4.35 ’ਤੇ ਫਲਾਈਟ ਦਾ ਮੁੰਬਈ ’ਚ ਲੈਂਡ ਕਰਨ ਦਾ ਸਮਾਂ ਦੱਸਿਆ ਜਾ ਰਿਹਾ ਹੈ।

Posted By: Sarabjeet Kaur