ਜੇਐੱਨਐੱਨ, ਜਲੰਧਰ : Punjab Festival Special Trains ਤਿਉਹਾਰਾਂ ਤੇ ਰੇਲਯਾਤਰੀਆਂ ਦੀ ਸੁਵਿਧਾ ਲਈ ਕਲਕੱਤਾ-ਅੰਮ੍ਰਿਤਸਰ ਤੇ ਕਲਕੱਤਾ ਨੰਗਲਡੈਮ ਵਿਚਕਾਰ ਫੈਸਟੀਵਲ ਸਪੈਸ਼ਲ ਟਰੇਨਾਂ ਦਾ ਪਰਿਚਾਲਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਫਿਰਜ਼ੋਰਪੁਰ ਰੇਲ ਮੰਡਲ ਦੇ ਮਹਾ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦਿੱਤੀ ਹੈ।

ਇਨ੍ਹਾਂ ਗੱਡੀਆਂ 'ਚ 03005/03006 ਹਾਵੜਾ-ਅੰਮ੍ਰਿਤਸਰ-ਹਾਵੜਾ ਫੈਸਟੀਵਲ ਸਪੈਸ਼ਲ ਟਰੇਨ 18 ਜਨਵਰੀ ਤੋਂ ਪ੍ਰਤੀਦਿਨ ਹਾਵੜਾ ਤੋਂ ਸ਼ਾਮ 07.15 ਵਜੇ ਰਵਾਨਗੀ ਕਰ ਕੇ ਤੀਜੇ ਦਿਨ ਸਵੇਰੇ 08.40 ਵਜੇ ਅੰਮ੍ਰਿਤਸਰ ਪਹੁੰਚੇਗੀ, ਜਦਕਿ ਗੱਡੀ ਸੰਖਿਆ 03006 ਅੰਮ੍ਰਿਤਸਰ-ਹਾਵੜਾ ਫੈਸਟੀਵਲ ਸਪੈਸ਼ਲ 20 ਜਨਵਰੀ ਤੋਂ ਅੰਮ੍ਰਿਤਸਰ ਤੋਂ ਸ਼ਾਮ 06.25 ਵਜੇ ਰਵਾਨਗੀ ਕਰ ਕੇ ਤੀਜੇ ਦਿਨ ਸਵੇਰੇ 07.30 ਵਜੇ ਹਾਵੜਾ ਪਹੁੰਚੇਗੀ।

ਕਲਕੱਤਾ-ਅੰਮ੍ਰਿਤਸਰ-ਕਲਕੱਤਾ ਫੈਸਟੀਵਲ ਸਪੈਸ਼ਲ 20 ਜਨਵਰੀ ਤੋਂ ਸ਼ੁਰੂ

02317/02318 ਕਲਕੱਤਾ-ਅੰਮ੍ਰਿਤਸਰ-ਕਲਕੱਤਾ ਫੈਸਟੀਵਲ ਸਪੈਸ਼ਲ ਟਰੇਨ 20 ਜਨਵਰੀ ਨੂੰ ਕਲਕੱਤਾ ਤੋਂ ਸਵੇਰੇ 07.40 ਵਜੇ ਰਵਾਨਗੀ ਕਰ ਕੇ ਦੂਜੇ ਦਿਨ ਸ਼ਾਮ 05.20 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ 'ਚ 02318 ਅੰਮ੍ਰਿਤਸਰ-ਕੱਲਕਤਾ ਫੈਸਟੀਵਲ ਸਪੈਸ਼ਲ ਟਰੇਨ 22 ਜਨਵਰੀ ਨੂੰ ਅੰਮ੍ਰਿਤਸਰ ਤੋਂ ਸਵੇਰੇ 05.55 ਵਜੇ ਰਵਾਨਗੀ ਕਰ ਦੂਜੇ ਦਿਨ ਦੁਪਹਿਰ 02.45 ਵਜੇ ਕਲਕੱਤਾ ਪਹੁੰਚੇਗੀ।

ਕਲਕੱਤਾ-ਨੰਗਲ ਡੈਮ-ਕਲਕੱਤਾ ਫੈਸਟੀਵਲ ਸਪੈਸ਼ਲ ਟਰੇਨ 21 ਜਨਵਰੀ ਤੋਂ ਸ਼ੁਰੂ

02325/02326 ਕਲਕੱਤਾ-ਨੰਗਲ ਡੈਮ-ਕਲਕਤਾ ਫੈਸਟੀਵਲ ਸਪੈਸ਼ਲ ਟਰੇਨ 21 ਜਨਵਰੀ ਨੂੰ ਕਲਕੱਤਾ ਤੋਂ ਸਵੇਰੇ 07.40 ਵਜੇ ਰਵਾਨਗੀ ਕਰ ਦੂਜੇ ਦਿਨ ਸ਼ਾਮ 03.55 ਵਜੇ ਨੰਗਲ ਡੈਮ ਪਹੁੰਚੇਗੀ। ਵਾਪਸੀ ਚ ਇਹ ਟਰੇਨ 23 ਜਨਵਰੀ ਨੂੰ ਨੰਗਲ ਡੈਮ ਤੋਂ ਸਵੇਰੇ 06.50 ਵਜੇ ਰਵਾਨਗੀ ਕਰ ਦੂਜੇ ਦਿਨ ਦੁਪਹਿਰ 02.45 ਵਜੇ ਕਲਕਤਾ ਪਹੁੰਚੇਗੀ।

Posted By: Amita Verma