ਵਰਿੰਦਰ ਬੈਂਸ, ਆਦਮਪੁਰ : ਭਾਰਤੀ ਕਿਸਾਨ ਯੂਨੀਅਨ ਸਰਕਲ ਆਦਮਪੁਰ ਦੋਆਬਾ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਵਿਖੇ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ, ਗੁਰਮੁੱਖ ਸਿੰਘ ਢੱਕੋਵਾਲ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਬੈਂਸ ਆਦਮਪੁਰ ਨੇ ਦੱਸਿਆ ਕਿ 27 ਤਰੀਕ ਦੀ ਸੰਯੁਕਤ ਮੋਰਚੇ ਵੱਲੋਂ ਆਈ ਭਾਰਤ ਬੰਦ ਕਾਲ ਨੂੰ ਮੁੱਖ ਰੱਖਦਿਆਂ ਇਹ ਮੀਟਿੰਗ ਕੀਤੀ ਗਈ ਹੈ ਜਿਸ 'ਚ ਬੰਦ ਸਫਲ ਬਣਾਉਣ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਡਰੋਲੀ, ਭੁਪਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਸੁਿਲੰਦਰ ਸਿੰਘ ਮਨਸੂਰਪੁਰ ਬਡਾਲਾ, ਹਰਭਜਨ ਸਿੰਘ ਬਾਜਵਾ, ਹੋਰ ਆਗੂ ਤੇ ਕਿਸਾਨ ਹਾਜ਼ਰ ਸਨ।