ਸ੍ਰੀ ਗੁਰੂ ਰਵਿਦਾਸ ਜੀ ਦੇ 650ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਡੇਰਾ ਸੱਚਖੰਡ ਬੱਲਾਂ ’ਚ ਹੋਈ ਵਿਸ਼ੇਸ਼ ਮੀਟਿੰਗ
ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ ਵਾਰਾਨਸੀ ਦੀ ਅਗਵਾਈ ’ਚ ਸਮੂਹ ਸੰਤ ਮਹਾਪੁਰਸ਼ਾਂ, ਸਮੂਹ ਸੇਵਾਦਾਰਾਂ ਤੇ ਸੀਰ ਗੋਵਰਧਨਪੁਰ ਕਾਂਸ਼ੀ ਵਾਰਾਨਸੀ ਟਰੱਸਟ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਹੋਈ।
Publish Date: Fri, 14 Nov 2025 12:11 PM (IST)
Updated Date: Fri, 14 Nov 2025 12:18 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ। ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ ਵਾਰਾਨਸੀ ਦੀ ਅਗਵਾਈ ’ਚ ਸਮੂਹ ਸੰਤ ਮਹਾਪੁਰਸ਼ਾਂ, ਸਮੂਹ ਸੇਵਾਦਾਰਾਂ ਤੇ ਸੀਰ ਗੋਵਰਧਨਪੁਰ ਕਾਂਸ਼ੀ ਵਾਰਾਨਸੀ ਟਰੱਸਟ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ 20 ਫਰਵਰੀ 2027 ’ਚ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ’ਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਕਾਂਸ਼ੀ (ਵਾਰਾਨਸੀ) ਵਿਖੇ ਮਨਾਏ ਜਾਣ ਸਬੰਧੀ ਵਿਚਾਰਾਂ ਤੇ ਸਲਾਹ ਮਸ਼ਵਰੇ ਕੀਤੇ ਗਏ।
ਉਕਤ ਸਮਾਗਮ ਵਿਸ਼ਾਲ ਪੱਧਰ ’ਤੇ ਸੰਤ ਨਿਰੰਜਣ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਤੇ ਦੇਸ਼ ਭਰ ਦੇ ਸਮੁੱਚੇ ਸੰਤ ਸਮਾਜ ਦੀ ਯੋਗ ਅਗਵਾਈ ’ਚ ਮਨਾਇਆ ਜਾਵੇਗਾ। ਸਮੁੱਚੇ ਟਰੱਸਟ ਤੇ ਡੇਰਾ ਸੱਚਖੰਡ ਬੱਲਾਂ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਮਾਗਮ ਸਬੰਧੀ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਪਾਵਨ ਜਾਪ ਨਿਰੰਤਰ ਆਰੰਭ ਹੋ ਜਾਣਗੇ। ਸਮਾਗਮ 'ਚ ਪੂਰੇ ਭਾਰਤ ਤੇ ਵਿਸ਼ਵ ਦੇ ਕੋਨੇ-ਕੋਨੇ ਤੋਂ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪ੍ਰਸਾਰ ਦੇ ਮਹਾਨ ਪ੍ਰਚਾਰਕ ਸੰਤ ਮਹਾਂਪੁਰਸ਼, ਬੁੱਧੀਜੀਵੀ ਤੇ ਵਿਦਵਾਨ ਸ਼ਖਸੀਅਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਨਵਤਾ ਭਲੇ ਹਿੱਤ ਕੀਤੇ ਪਰਉਪਕਾਰਾਂ ਦੇ ਸੰਘਰਸ਼ ਤੇ ਉਨ੍ਹਾਂ ਦੀ ਰਚਿਤ ਪਾਵਨ ਅੰਮ੍ਰਿਤਬਾਣੀ ਤੇ ਜੀਵਨ ਮਿਸ਼ਨ ’ਤੇ ਅਧਾਰਤ ਸੰਤ ਪ੍ਰਵਚਨ ਤੇ ਅਨਮੋਲ ਵਿਚਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਉਂਦਿਆਂ ਗੁਰੂ ਜਸ ਸਰਵਣ ਕਰਵਾਉਣਗੇ।