ਗਿਆਨ ਸੈਦਪੁਰੀ, ਸ਼ਾਹਕੋਟ : ਪਿੰਡ ਕਿਲੀ ਵਿਚ ਲਾਲਾਂ ਵਾਲੇ ਪੀਰ ਦੀ ਯਾਦ ਵਿਚ ਸ਼ਾਨਦਾਰ ਿਛੰਝ ਮੇਲਾ ਕਰਵਾਇਆ ਗਿਆ। ਮੇਲੇ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਫੀਤਾ ਕੱਟ ਕੇ ਿਛੰਝ ਮੇਲੇ ਦਾ ਉਦਘਾਟਨ ਕੀਤਾ।

ਿਛੰਝ ਮੇਲ ਵਿਚ ਨਾਮੀ ਪਹਿਲਵਾਨਾ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ। ਪ੍ਰਬੰਧਕਾਂ ਨੇ ਪਟਕੇ ਦੀਆਂ ਦੋ ਕੁਸ਼ਤੀਆਂ ਕਰਵਾਈਆਂ। ਪਹਿਲੀ ਕੁਸ਼ਤੀ ਵਿਚ ਭਾਰਤ ਕੇਸਰੀ ਸੋਨੀ ਸਿਹੋੜਾ ਨੇ ਹਿੰਦ ਕੇਸਰੀ ਸੁੱਚਾ ਰਾਜਸਥਾਨ ਨੂੰ ਚਿੱਤ ਕੀਤਾ। ਦੋਹਾਂ ਮੱਲਾਂ ਨੂੰ ਇਨਾਮ ਵਜੋਂ ਕ੍ਰਮਵਾਰ 30 ਹਜ਼ਾਰ ਤੇ 25 ਹਜ਼ਾਰ ਰੁਪਏ ਦਿੱਤੇ ਗਏ। ਪਟਕੇ ਦੀ ਦੂਜੀ ਕੁਸ਼ਤੀ ਵਿਚ ਨਵਾਜ਼ ਅਲੀ ਮਲੇਰਕੋਟਲਾ ਨੇ ਲੀਲਾਂ ਵਾਲੇ ਜੱਸਾ ਨੂੰ ਹਰਾਇਆ। ਜੇਤੂ ਨੂੰ 25 ਹਜ਼ਾਰ ਤੇ ਉਪ ਜੇਤੂ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ।

ਕੁਝ ਹੋਰ ਦਿਲਚਸਪ ਕੁਸ਼ਤੀਆਂ ਵਿਚ ਮਨਵਿੰਦਰ ਕੰਗ ਕਲਾਂ ਨੇ ਰਾਣਾ ਲੁਧਿਆਣਾ ਨੂੰ ਸੰਨੀ ਜਡਿਆਲਾ ਨੇ ਬਿੰਦਰ ਤਰਨਤਾਰਨ ਨੂੰ ਹਰਾਇਆ। ਬੱਬਾ ਅਟਾਰੀ ਅਤੇ ਅੰਗਰੇਜ਼ ਡੂਮਛੇੜੀ ਬਰਾਬਰ ਰਹੇ। ਲੜਕੀਆਂ ਦੇ ਘੋਲ 'ਚ ਕਰਨ ਫਗਵਾੜਾ ਨੇ ਸੁਮਨ ਜਲੰਧਰ ਨੂੰ ਹਰਾਇਆ। ਇਕ ਰਿਸਕੀ ਕੌਤਕ ਵਿਚ ਪੱਟੀ ਵਾਲੇ ਪੰਜਾਬ ਸਿੰਘ, ਅਰਜਨ ਤੇ ਸੋਨੀ 14 ਇੰਚ ਦੇ ਰਿੰਗ 'ਚੋਂ ਇੱਕੋ ਸਮੇਂ ਪਾਰ ਹੋਏ।

ਇਸ ਮੌਕੇ ਹਲਕਾ ਵਿਧਾਇਕ ਸ਼ੇਰੋਵਾਲੀਆ ਨੇ ਸੰਬੋਧਨ ਕਰਦਿਆਂ ਿਛੰਝ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਕੁਸ਼ਤੀ ਵਰਗੇ ਰਵਾਇਤੀ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਅਹਿਮ ਵਿਅਕਤੀਆਂ ਨੂੰ ਸਨਮਾਨ ਚਿੰਨ ਵੀ ਭੇਟ ਕੀਤੇ। ਪ੍ਰਬੰਧਕਾਂ ਨੇ ਸ਼ੇਰੋਵਾਲੀਆ ਨੂੰ ਸਨਮਾਨਿਤ ਕੀਤਾ। ਇਸੇ ਦੌਰਾਨ ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕਲਿਆਣ ਨੇ ਹਲਕਾ ਵਿਧਾਇਕ ਦਾ ਮੇਲੇ 'ਚ ਪੁੱਜਣ ਲਈ ਧੰਨਵਾਦ ਕੀਤਾ।

ਕੁਮੈਂਟੇਟਰ ਵਜੋਂ ਮੰਗਾ ਅਲੀਵਾਲ ਅਤੇ ਦਵਿੰਦਰ ਕਿਲੀ ਨੇ ਸੇਵਾਵਾਂ ਨਿਭਾਈਆਂ। ਿਛੰਝ ਮੇਲੇ ਵਿਚ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜਾਰ ਸਿੰਘ ਥਿੰਦ, ਬਲਾਕ ਕਾਂਗਰਸ ਪ੍ਰਧਾਨ ਹਰਦੇਵ ਸਿੰਘ ਪੀਟਾ, ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਮਾਣਕਪੁਰ, ਸੁਰਿੰਦਜੀਤ ਸਿੰਘ ਚੱਠਾ ਸਰਪੰਚ ਢੰਡੋਵਾਲ ਜੁਗਿੰਦਰ ਸਿੰਘ ਟਾਈਗਰ ਸਰਪੰਚ ਕੋਟਲੀ ਬਸਤੀ, ਸੁਖਦੀਪ ਸਿੰਘ ਕੰਗ ਪੀਏ, ਡਾ. ਵਿਲੀਅਮ ਜੌਨ ਮੀਤ ਪ੍ਰਧਾਨ ਕਿ੍ਸ਼ਚਨ ਮੂਵਮੈਂਟ ਪੰਜਾਬ, ਸੁਧੀਰ ਨਾਹਰ, ਵਿੱਕੀ ਗਿੱਲ ਬਾਹਮਣੀਆ, ਸੱਤੀ ਪਹਿਲਵਾਨ ਢੰਡੋਵਾਲ, ਸੁਰਜੀਤ ਸਿੰਘ ਸਰਪੰਚ ਸ਼ੇਖੇਵਾਲ, ਹਰਦਿਆਲ ਸਿੰਘ ਸਰਪੰਚ ਜਾਫਰਵਾਲ, ਮਜੀਦਾ ਪਹਿਲਵਾਨ, ਸੁਖਦੇਵ ਸਿੰਘ ਥਾਣੇਦਾਰ, ਨੰਬਰਦਾਰ ਗਿਆਨ ਸਿੰਘ, ਪ੍ਰਰੀਤ ਪੱਤੋਕਲਾਂ, ਰਣਜੀਤ ਸਿੰਘ ਪੱਤੋਕਲਾਂ, ਪਰਮਜੀਤ ਸਿੰਘ ਬਾਜਵਾ, ਯੂਨਸ ਮਸੀਹ, ਬਲਜੀਤ ਸਿੰਘ ਤੇ ਜੁਗਿੰਦਰ ਸਿੰਘ (ਦੋਵੇਂ ਮੈਬਰ ਪੰਚਾਇਤ) ਸਾਹਬੀ ਸਾਬਕਾ ਮੈਬਰ ਪੰਚਾਇਤ ਆਦਿ ਹਾਜ਼ਰ ਸਨ। ਿਛੰਝ ਮੇਲੇ ਦੇ ਮੁੱਖ ਪ੍ਰਬੰਧਕ ਤਿਰਲੋਕ ਮਸੀਹ (ਸਰਪੰਚ) ਨੇ ਸਭ ਦਾ ਧੰਨਵਾਦ ਕੀਤਾ।