ਅਕਸ਼ੇਦੀਪ ਸ਼ਰਮਾ, ਆਦਮਪੁਰ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਅੱਜ ਆਦਮਪੁਰ ਸਿਵਲ ਹਵਾਈ ਅੱਡੇ ਦਾ ਦੌਰਾ ਕਰਦਿਆਂ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਕੰਮ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿਵਲ ਹਵਾਈ ਅੱਡੇ ਦੀ ਇਮਾਰਤ ਲਗਪਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦ ਹੀ ਇੱਥੋਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਨੂੰ ਆਦਮਪੁਰ ਤੋਂ ਆਉਣ ਵਾਲੀ ਫੋਰ ਲੇਨ ਨੂੰ ਵੀ ਜਲਦੀ ਬਣਾ ਦਿੱਤਾ ਜਾਵੇਗਾ। ਇਸ ਮੌਕੇ ਸਿਵਲ ਹਵਾਈ ਅੱਡੇ ਪਹੁੰਚੇ ਸੋਮ ਪ੍ਰਕਾਸ਼ ਹੁਰਾਂ ਦਾ ਸਵਾਗਤ ਜਨਰਲ ਮੈਨੇਜਰ ਏਅਰਪੋਰਟ ਅਥਾਰਟੀ ਅਨੀਲ ਕੁਮਾਰ ਰਾਏ, ਡਾਇਰੈਕਟਰ ਮੈਡਮ ਕਮਲਜੀਤ ਕੋਰ, ਏਸੀ ਵਾਸਤਵਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ। ਇਸ ਮੌਕੇ ਭਾਜਪਾ ਜਲੰਧਰ ਦਿਹਾਤੀ ਦੀ ਮਹਿਲਾ ਪ੍ਰਧਾਨ ਨਿਧੀ ਤਿਵਾੜੀ ਅਤੇ ਮੰਡਲ ਪ੍ਰਧਾਨ ਰਾਜੀਵ ਸਿੰਗਲਾ, ਓਬੀਸੀ ਮੋਰਚਾ ਪ੍ਰਧਾਨ ਵਿਕਰਮ ਵਿੱਕੀ ਅਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐੱਸਡੀਐੱਮ-1 ਜੈ ਇੰਦਰ ਸਿੰਘ, ਤਹਿਸੀਲਦਾਰ ਮਨੋਹਰ ਲਾਲ, ਕੇਡੀ ਭੰਡਾਰੀ, ਰਾਕੇਸ਼ ਰਾਠੋਰ, ਐਕਸੀਅਨ ਤਰਨਜੀਤ ਸਿੰਘ ਅਰੋੜਾ ਪੀਡਵਲਯੂਡੀ, ਜੇਈ ਨਰਿੰਦਰ, ਸੁਖਬੀਰ ਕੂਕੀ, ਤਿਲਕ ਰਾਜ ਯਾਦਵ, ਧਰਮਵੀਰ ਸ਼ਰਮਾ, ਪਰਮਿੰਦਰ ਰਾਣਾ, ਹਰੀਸ਼ ਚੰਦਰ, ਜਸਵਿੰਦਰ ਸਿੰਘ ਰੰਗੀਨਾ, ਪੂਜਾ, ਸੁਲੰਕਸ਼ਨਾ, ਰੀਤਿਕਾ ਰਾਏ ਅਤੇ ਸਿਵਲ ਹਵਾਈ ਅੱਡੇ ਦਾ ਸਟਾਫ ਅਤੇ ਹੋਰ ਹਾਜ਼ਰ ਸਨ।