ਜੇਐੱਨਐੱਨ, ਜਲੰਧਰ : ਰੇਡੀਓ ਕਾਲੋਨੀ ਵਿਚ ਐੱਨਆਰਆਈ ਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦੇ ਦੋਸ਼ 'ਚ ਐੱਨਆਰਆਈ ਥਾਣਾ ਪੁਲਿਸ ਨੇ ਬੀਐੱਸਪੀ ਵੱਲੋਂ ਐੱਮਐੱਲਏ ਦੇ ਚੋਣ ਲੜ ਚੁੱਕੇ ਨੀਲਾ ਮਹਿਲ ਵਾਸੀ ਸੋਮਨਾਥ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਨਾਥ ਨੂੰ ਕੁਝ ਸਮੇਂ ਪਹਿਲਾ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਬੁੱਧਵਾਰ ਨੂੰ ਉਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਐੱਨਆਰਆਈ ਦੇ ਇੰਚਾਰਜ ਅਰਵਿੰਦਰ ਸਿੰਘ ਨੇ ਦੱਸਿਆ ਕਿ ਸੋਮਨਾਥ ਨੂੰ ਅਦਾਲਤ ਵਿਚ ਪੇਸ਼ ਕਰ ਦੋ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਰਿਮਾਂਡ ਦੇ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਤੋਂ ਪ੍ਰਾਪਰਟੀ ਦੇ ਜਾਲੀ ਦਸਤਾਵੇਜ ਕਿੱਥੋਂ ਬਣਵਾਏ ਗਏ। ਇੰਸਪੈਕਟਰ ਅਰਵਿੰਦਰ ਸਿੰਘ ਨੇ ਦੱਸਿਆ ਕਿ 25-10-18 ਨੂੰ ਯੂਕੇ ਵਿਚ ਰਹਿਣ ਵਾਲੇ, ਮੂਲ ਵਾਸੀ ਗੜਾ ਅਰਜੁਨ ਸਿੰਘ ਪਰਵਾਨਾ ਤੇ ਉਨ੍ਹਾਂ ਦੀ ਮਾਤਾ ਕਰਤਾਰ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕਰੋੜਾਂ ਦੀ ਜ਼ਮੀਨ ਰੇਡੀਓ ਕਾਲੋਨੀ ਵਿਚ ਹੈ, ਜਿੱਥੇ ਉਨ੍ਹਾਂ ਕੁਝ ਦੁਕਾਨਾਂ ਵੀ ਬਣਵਾਈਆਂ ਸੀ।

ਉਸ ਦਾ ਇਕ ਜਾਣਕਾਰ ਸੋਮਨਾਥ ਨੇ ਉਨ੍ਹਾਂ ਦੀ ਜ਼ਮੀਨ ਦੇ ਜਾਲੀ ਦਸਤਾਵੇਜ ਬਣਾ ਕੇ ਅਟਾਰਨੀ ਆਪਣੇ ਨਾਮ 'ਤੇ ਕਰਵਾ ਲਈ। ਇਸ ਤੋਂ ਬਾਅਦ ਉਦਯੋਗਪਤੀ ਵਿਸ਼ਾਲ ਕੱਕੜ, ਅਰਜੁਨ ਸਿੰਘ ਦੇ ਕਿਰਾਏਦਾਰ ਜਤਿੰਦਰ ਪਾਲ ਸਿੰਘ, ਸੁਰਿੰਦਰ ਕੌਰ, ਬਲਜੀਤ ਕੌਰ ਦੇ ਨਾਮ 'ਤੇ ਫਰਜ਼ੀ ਰਜਿਸਟਰੀ ਕਰਵਾ ਕੇ ਵੇਚ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ ਵਿਸ਼ਾਲ ਕੱਕੜ ਨੂੰ ਗ੍ਰਿਫ਼ਤਾਰ ਕੀਤਾ। ਉੱਥੇ ਬਾਕੀ ਲੋਕਾਂ ਨੇ ਅਦਾਲਤ ਤੋਂ ਜ਼ਮਾਨਤ ਲੈ ਲਈ ਸੀ। ਇਸ ਮਾਮਲੇ ਵਿਚ ਸੋਮਨਾਥ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੋਮਨਾਥ ਜਲੰਧਰ ਆਇਆ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ਸੋਮਨਾਥ ਕੁਝ ਸਮੇਂ ਪਹਿਲਾ ਬਸਪਾ ਦੀ ਅਗਵਾਈ ਵਿਚ ਐੱਮਐੱਲਏ ਦੇ ਚੋਣ ਲੜ ਚੁੱਕਾ ਹੈ। ਉਸ ਤੋਂ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਫਰਜ਼ੀ ਦਸਤਾਵੇਜ ਕਿੱਥੋਂ-ਕਿੱਥੋਂ ਬਣਵਾਏ ਸਨ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਹੈ ਜਾ ਨਹੀਂ, ਇਸ ਬਾਰੇ ਵਿਚ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Posted By: Amita Verma