ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਚਾਈਲਡ ਲੇਬਰ ਸਕੂਲ ਉਪਕਾਰ ਨਗਰ 'ਚ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਪ੍ਰਰੈਜ਼ੀਡੈਂਟ ਦੀਪਕ ਮਹਿੰਦਰੂ ਨੇ ਕਿਹਾ ਕਿ ਮੰਗਲਵਾਰ ਪੂਰਾ ਵਿਸ਼ਵ ਅੱਤਵਾਦ, ਦਹਿਸ਼ਤਗਰਦੀ ਦਾ ਸ਼ਿਕਾਰ ਹੋ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਆਪਸੀ ਭਾਈਚਾਰਾ, ਸ਼ਾਂਤੀ ਬਣਾਏ ਰੱਖਣ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਬਿਨਾਂ ਸ਼ਾਂਤੀ, ਅਮਨ ਦੇ ਕੋਈ ਦੇਸ਼ ਤੇ ਸਮਾਜ ਤਰੱਕੀ ਨਹੀਂ ਕਰ ਸਕਦਾ। ਇਸ ਦੌਰਾਨ ਬੱਚਿਆਂ ਨੇ ਪੇਂਟਿੰਗ ਬਣਾ ਕੇ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ। ਸੁਸਾਇਟੀ ਦੇ ਸਲਾਹਕਾਰ ਪਿ੍ਰਅੰਕਾ, ਰਿਚਾ ਯਾਦਵ, ਅੰਜਲੀ, ਰੇਣੂਕਾ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।