ਬਲਵਿੰਦਰ ਕੁਮਾਰ, ਜਮਸ਼ੇਰ ਖਾਸ : ਥਾਣਾ ਸਦਰ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਵਿਖੇ ਪੰਜਾਬ ਸਰਕਾਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਪਿੰਡ ਵਾਸੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ ਗਏ। ਇਸ ਮੌਕੇ 1300 ਦੇ ਕਰੀਬ ਸਮਾਰਟ ਰਾਸ਼ਨ ਕਾਰਡ ਵੰਡੇ ਗਏ ਅਤੇ ਕਾਰਡ ਵੰਡਣ ਦੀ ਜ਼ਿੰਮੇਵਾਰੀ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ ਵੱਲੋਂ ਨਿਭਾਈ ਗਈ। ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ ਨੇ ਕਿਹਾ ਕਿ ਲੋੜਵੰਦਾਂ ਤਕ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਾਉਣ ਲਈ ਕਸਬਾ ਜਮਸ਼ੇਰ ਖਾਸ ਵਿਖੇ ਸਮੇਂ-ਸਮੇਂ ਕੈਂਪ ਲਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਦੇ ਫਾਰਮ ਭਰਨ ਤੋਂ ਲੈ ਕੇ ਸਮਾਰਟ ਰਾਸ਼ਨ ਕਾਰਡ ਬਣਨ ਤੋਂ ਬਾਅਦ ਉਨ੍ਹਾਂ ਨੂੰ ਵੰਡਿਆ ਜਾ ਰਿਹਾ ਹੈ।

ਇਸ ਮੌਕੇ ਪੰਚ ਬਲਜੀਤ ਕੌਰ, ਪੰਚ ਬਲਜੀਤ ਸਿੰਘ ਮੁੱਧੜ, ਪੰਚ ਨੀਲਮ ਰਾਣੀ, ਪੰਚ ਬਲਜੀਤ ਸਿੰਘ ਮਾਨ, ਅਮਰਜੀਤ ਸਿੰਘ, ਸੰਗੀਤਾ ਸ਼ਰਮਾ, ਪੰਤ ਸਤਨਾਮ ਸਿੰਘ, ਪੰਚ ਕਸ਼ਮੀਰ ਸਿੰਘ ਤੇ ਵਿਸ਼ਾਲ ਤੇਜੀ ਆਦਿ ਹਾਜ਼ਰ ਸਨ।