ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਸਟੇਟ ਪੱਧਰੀ ਕਮੇਟੀ ਵੱਲੋਂ ਸਮਾਰਟ ਸਿਟੀ ਦੇ ਪ੍ਰਰਾਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਬਾਅਦ ਉਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਨਗਰ ਨਿਗਮ ਕਮਿਸ਼ਨਰ ਅਤੇ ਸਮਾਰਟ ਸਿਟੀ ਪ੍ਰਰਾਜੈਕਟ ਦੇ ਸੀਈਓ ਨੇ ਦੱਸਿਆ ਕਿ ਵੀਰਵਾਰ ਨੂੰ ਉਕਤ ਮਨਜ਼ੂਰੀ ਹੋਏ ਤਿੰਨ ਪ੍ਰਰਾਜੈਕਟਾਂ ਐੱਲਈਡੀ ਸਟਰੀਟ ਲਾਈਟ, ਸਟਰੋਮ ਸੀਵਰੇਜ ਸਿਸਟਮ ਅਤੇ ਰੇਲਵੇ ਨੂੰ ਸੁੰਦਰੀਕਰਨ ਅਤੇ ਐਸਕੇਲੇਟਰ ਦੀ ਰਕਮ ਦੀ ਅਦਾਇਗੀ ਕਰਨ ਬਾਰੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਸੀ ਐਂਡ ਡੀ (ਕੰਸਟ੍ਕਸ਼ਨ ਐਂਡ ਡਿਸਪੋਜ਼ਲ) ਦੇ ਮਾਮਲੇ ਵਿਚ ਮਨਜ਼ੂਰੀ ਆਦਿ ਮਾਮਲੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਮਨਜ਼ੂਰੀ ਹੋਏ ਪ੍ਰਰਾਜੈਕਟ ਦਾ ਹਫਤੇ ਅੰਦਰ ਵਰਕ ਆਰਡਰ ਜਾਰੀ ਕਰ ਦਿੱਤਾ ਜਾਏ ਜਦੋਂਕਿ ਰੇਲਵੇ ਨਾਲ ਐਗਰੀਮੈਂਟ ਕਰਨ ਲਈ 15 ਦਿਨ ਦਾ ਸਮਾਂ ਲਿਆ ਗਿਆ ਹੈ ਅਤੇ ਉਸ ਨਾਲ ਐਗ੍ਰੀਮੈਂਟ ਦੇ ਬਾਅਦ ਸਟੇਸ਼ਨ ਦੇ ਬਾਹਰੀ ਹਿੱਸੇ ਦਾ ਸੁੰਦਰੀਕਰਨ, ਐਸਕੇਲੇਟਰ ਅਤੇ ਫੁਟਓਵਰ ਬਿ੍ਜ ਲਈ 6.50 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਜਾਏਗੀ । ਰੇਲਵੇ ਅਧਿਕਾਰੀਆਂ ਨਾਲ ਇਸ ਸਬੰਧ ਵਿਚ ਇਕ ਮੀਟਿੰਗ ਹੋਵੇਗੀ ਜਿਸ ਵਿਚ ਉਹ ਆਪਣੀਆਂ ਡਰਾਇੰਗ ਬਣਾ ਕੇ ਲਿਆਉਣਗੇ ਤੇ ਡਰਾਇੰਗ ਸਹੀ ਹੋਣ 'ਤੇ ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਰਕਮ ਜਾਰੀ ਕਰ ਦਿੱਤੀ ਜਾਏਗੀ।

ਇਸ ਦੌਰਾਨ ਨਿਗਮ ਕਮਿਸ਼ਨਰ ਤੇ ਸਮਾਰਟ ਸਿਟੀ ਦੇ ਸੀਈਓ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਐੱਲਈਡੀ ਪ੍ਰਰਾਜੈਕਟ ਜੋ ਕਿ 43 ਕਰੋੜ ਦਾ ਹੈ ਐੱਚਪੀਐਲ ਪ੍ਰਰਾਈਵੇਟ ਲਿਮਟਿਡ ਨੂੰ, ਸਟੋਰਮ ਵਾਟਰ ਐਂਡ ਸੀਵਰੇਜ ਪ੍ਰਰਾਜੈਕਟ 20 ਕਰੋੜ ਦਾ ਆਰ ਜੇ ਇੰਡਸਟਰੀ ਨੂੰ ਦਿੱਤਾ ਗਿਆ ਜਦੋਂਕਿ ਰੇਲਵੇ ਨੂੰ 6.50 ਕਰੋੜ ਰੁਪਏ ਦਿੱਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਐਸਕੇਲੇਟਰ ਤੇ ਫੁਟ ਓਵਰ ਬਿ੍ਜ ਲਈ 3 ਟੈਂਡਰ ਲਗਾਏਗਾ।

ਇਸ ਦੌਰਾਨ ਸਮਾਰਟ ਸਿਟੀ ਦੇ ਪ੍ਰਰਾਜੈਕਟਾਂ ਐਲਈਡੀ ਸਟਰੀਟ ਲਾਈਟ ਅਤੇ 120 ਫੁੱਟੀ ਰੋਡ ਦੇ ਸਟੋਰਮ ਵਾਟਰ ਤੇ ਸੀਵਰੇਜ ਦਾ ਕੰਮ ਇਕ ਸਾਲ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਠੇਕੇਦਾਰ ਕੰਪਨੀਆਂ ਨੂੰ ਨਿਰਧਾਰਤ ਸਮੇਂ ਤੇ ਕੰਮ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ।