ਲਾਲ ਕਮਲ, ਅੱਪਰਾ : ਕਸਬਾ ਅੱਪਰਾ ਵਿੱਚ ਸਥਿਤ ਕੇਨਰਾ ਬੈਂਕ ਆਪਣੇ ਕੰਮ ਕਾਰ ਕਰਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਬੈਂਕ ਦੇ ਗਾਹਕ ਆਮ ਤੌਰ 'ਤੇ ਖੱਜਲ ਖੁਆਰ ਹੁੰਦੇ ਦੇਖੇ ਜਾ ਸਕਦੇ ਹਨ ਜਿਸ ਦੀ ਉਦਾਹਰਨ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇੱਕ ਬਜ਼ੁਰਗ ਇਸ ਬੈਂਕ ਵਿੱਚੋਂ ਆਪਣੇ ਪੈਸੇ ਲੈਣ ਆਇਆ ਤਾਂ ਉਸ ਨੰੂ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਇਸ ਸਬੰਧੀ ਸੀਤਲ ਪੱੁਤਰ ਕਰਤਾਰਾ ਰਾਮ ਪਿੰਡ ਛੋਟੀਆਂ ਪਾਲਾ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਉਹ ਵਿਦੇਸ਼ ਵਿੱਚ ਕੰਮ ਕਰਦਾ ਸੀ ਅਤੇ ਉਸ ਨੇ ਇਸ ਬੈਂਕ ਵਿੱਚ ਐੱਨਆਰਆਈ ਖਾਤਾ ਖੁੱਲ੍ਹਵਾਇਆ ਸੀ ਜਿਸ ਵਿੱਚ ਉਸ ਦੇ ਕਰੀਬ 8500 ਰੁਪਏ ਸਨ। ਹੁਣ ਉਹ ਪਿਛਲੇ ਇੱਕ ਮਹੀਨੇ ਤੋਂ ਆਪਣੇ ਪੈਸੇ ਲੈਣ ਲਈ ਬੈਂਕ ਵਿੱਚ ਚੱਕਰ ਕੱਟ ਰਿਹਾ ਹੈ ਪਰ ਉਸ ਨੂੰ ਪੈਸੇ ਨਹੀਂ ਮਿਲ ਰਹੇ। ਬੈਂਕ ਕਰਮਚਾਰੀ ਉਸ ਨੂੰ ਕਹਿ ਰਹੇ ਹਨ ਕਿ ਖਾਤੇ 'ਚ ਉਸ ਦੇ ਪੈਸੇ ਤਾਂ ਹਨ ਪਰ ਉਸ ਨੂੰ ਮਿਲ ਨਹੀਂ ਸਕਦੇ ਜਿਸ ਕਾਰਨ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

--

ਜੋ ਕੁਝ ਲਿਖਣਾ ਹੈ ਲਿਖ ਦਿਓ : ਮੈਨੇਜਰ

ਇਸ ਸਬੰਧੀ ਜਦੋਂ ਕੇਨਰਾ ਬੈਂਕ ਦੇ ਮੈਨੇਜਰ ਸਚਿਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੈਸੇ ਤਾਂ ਪਏ ਹਨ ਪਰ ਉਹ ਆਰਬੀਆਈ ਦੇ ਖਾਤੇ ਵਿੱਚ ਚਲੇ ਗਏ ਹਨ ਬਾਕੀ ਜੋ ਕੁਝ ਤੁਸੀਂ ਲਿਖਣਾ ਹੈ ਲਿਖ ਦਿਓ।