ਮਹਿੰਦਰ ਰਾਮ ਫੁਗਲਾਣਾ, ਜਲੰਧਰ : ਪ੍ਰੈੱਸ ਕਲੱਬ ਵਿਖੇ ਨਵੇਂ ਵਰ੍ਹੇ, ਨਵੇਂ ਉੱਭਰ ਰਹੇ ਗਾਇਕ ਪਵਨਜੀਤ ਪਵੀ ਦਾ ਗਾਇਆ ਤੇ ਲਿਖਿਆ ਸਿੰਗਲ ਟਰੈਕ ਗੀਤ ਉਨ੍ਹਾਂ ਦੇ ਸਾਥੀਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਬੋਲ ਸਾਡੇ ਵਿਗੜੇ ਸਮਾਜ ਦੇ ਮੁਹਾਂਦਰੇ ਨੂੰ ਸੇਧ ਦੇਣ ਵਾਲੇ ਹਨ। ਜਿਹੜੇ ਲੋਕ ਵਿਆਹਾਂ-ਸ਼ਾਦੀਆਂ ਨੂੰ ਸ਼ਰਾਬ ਪਿਆਉਣ ਤੋਂ ਬਿਨਾਂ ਵਿਆਹਾਂ-ਸ਼ਾਦੀਆਂ ਨੂੰ ਅਧੂਰਾ ਸਮਝਦੇ ਹਨ, ਉਨ੍ਹਾਂ ਲੋਕਾਂ ਨੂੰ ਇਹ ਕੌੜਾ ਸੱਚ ਗੀਤ ਰਾਹੀਂ ਸੁਣਾਇਆ ਗਿਆ ਹੈ।

ਇਸ ਗੀਤ ਦਾ ਸੰਗੀਤ ਕੇਵੀ ਮਿਊਜ਼ਿਕ ਚੰਡੀਗੜ੍ਹ ਦਾ ਹੈ। ਇਸਨੂੰ ਲੈਵਲ ਵਾਈਟ ਹਿੱਲ ਮਿਊਜ਼ਿਕ ਚੰਡੀਗੜ੍ਹ ਨੇ ਦਿੱਤਾ ਹੈ। ਪ੍ਰਾਜੈਕਟ ਪ੍ਰੀਜ਼ੈਂਟੇਸ਼ਨ ਰਾਜਾ ਮਾਨ ਦੀ ਹੈ। ਇਹ ਪਵਨਜੀਤ ਪਵੀ ਦਾ ਪਹਿਲਾ ਸਿੰਗਲ ਟਰੈਕ ਹੈ। ਇਹ ਗਾਇਕ ਮਕੈਨੀਕਲ ਡਿਜ਼ਾਈਨਰ ਦੀ ਇੰਜੀਨੀਅਰਿੰਗ ਚੰਡੀਗੜ੍ਹ ਤੋਂ ਕਰ ਰਿਹਾ ਹੈ। ਇਸ ਟਰੈਕ ਨੂੰ ਰਿਲੀਜ਼ ਕਰਨ ਸਮੇਂ ਮੁੱਖ ਮਹਿਮਾਨ ਮਲਕੀਤ ਸਿੰਘ ਗੋਲਡ ਮੈਡਲਿਸਟ, ਮਾਸਟਰ ਸਲਿੰਦਰ ਸਿੰਘ, ਮਾਸਟਰ ਰੁਪਿੰਦਰ ਸਿੰਘ, ਗਗਨਦੀਪ ਸਿੰਘ ਤੇ ਹੋਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਗਾਇਕ ਇਸੇ ਤਰ੍ਹਾਂ ਸਮਾਜ ਨੂੰ ਸੇਧ ਦੇਣ ਵਾਲੇ ਤੇ ਵਧੀਆ ਸੁਨੇਹਾ ਦੇਣ ਵਾਲੇ ਗੀਤ ਖ਼ੁਦ ਲਿਖੇਗਾ ਤੇ ਖੁਦ ਹੀ ਗੀਤਾਂ ਦੀ ਪਰਫਾਰਮੈਂਸ ਕਰੇਗਾ।