ਕੀਰਤਨ ਦਰਬਾਰ ’ਚ ਲਾਇਆ ਧਾਰਮਿਕ ਸਾਹਿਤ ਸਟਾਲ
ਕੀਰਤਨ ਦਰਬਾਰ ’ਚ ਸਿੱਖ ਮਿਸ਼ਨਰੀ ਕਾਲਜ ਨੇ ਧਾਰਮਿਕ ਲਿਟ੍ਰੇਚਰ ਸਟਾਲ ਲਗਾਇਆ
Publish Date: Tue, 02 Dec 2025 06:55 PM (IST)
Updated Date: Tue, 02 Dec 2025 06:56 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸਿੰਘ ਸਭਾ ਸ਼ਹੀਦ ਭਾਈ ਸੰਗਤ ਸਿੰਘ ਨਗਰ ਵਿਖੇ ਕਰਵਾਏ ਗਏ ਕੀਰਤਨ ਦਰਬਾਰ ’ਚ ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵੱਲੋਂ ਲਗਾਏ ਧਾਰਮਿਕ ਲਿਟ੍ਰੇਚਰ ਸਟਾਲ ਨਾਲ 35 ਮੈਗਜ਼ੀਨ ਬੁੱਕ ਕੀਤੇ ਗਏ। ਮੁਫਤ ਲਿਟ੍ਰੇਚਰ ਤੇ ਕਾਲਜ ਦੇ ਚਲ ਰਹੇ ਪ੍ਰੋਜੈਕਟਾਂ ਸਬੰਧੀ ਲਿਟਰੇਚਰ ਮਿਸ਼ਨ ਵੰਡਿਆ ਗਿਆ। ਇਸ ਮੌਕੇ ਸੁਪਰੀਮ ਕੌਂਸਲ ਮੈਂਬਰ ਬਲਜੀਤ ਸਿੰਘ ਨੇ ਵੀ ਆਪਣੇ ਪਰਿਵਾਰ ਸਮੇਤ ਸਟਾਲ ਤੇ ਡਿਊਟੀ ਦਿੱਤੀ ਤੇ ਸੰਗਤ ’ਚ ਜਾ ਕੇ ਜਿਥੇ ਸਿੱਖ ਫੁਲਵਾੜੀ ਮੈਗਜ਼ੀਨ ਬੁੱਕ ਕੀਤੇ। ਉਥੇ ਨਾਲ ਹੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੇ ਧਰਮ ਪ੍ਰਚਾਰ ਦੇ ਪ੍ਰੋਜੈਕਟਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਬਲਜੀਤ ਸਿੰਘ ਨੇ ਦੱਸਿਆ ਕਿ ਦੋ ਸਾਲਾਂ ਪੱਤਰ ਵਿਹਾਰ ਕੋਰਸ ਬਾਰੇ ਸੰਗਤਾ ਨੂੰ ਜਾਣਕਾਰੀ ਦਿੱਤੀ ਗਈ ਤੇ ਸਰਕਲ ਜਲੰਧਰ ਵੱਲੋਂ ਚਲਾਏ ਜਾ ਰਹੇ ਸਿਫ਼ਰ ਫੀਸ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਾਰੇ ਤੇ ਇਸ ’ਚ ਪੜ੍ਹ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਗੁਰਮਤਿ ਦੀ ਵਿਦਿਆ ਹਾਸਲ ਕਰਕੇ ਅਮ੍ਰਿਤਪਾਨ ਕਰਨ ਵਾਲੇ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ ਗਈ। ਧਰਮ ਪ੍ਰਚਾਰ ਦੇ ਚੱਲ ਰਹੇ ਇਨ੍ਹਾਂ ਕਾਰਜਾਂ ’ਚ ਸੰਗਤਾਂ ਨੂੰ ਆਪਣਾ ਯੋਗਦਾਨ ਪਾਉਣ ਤੇ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢਣ ਲਈ ਵੀ ਪ੍ਰੇਰਿਆ ਗਿਆ। ਇਸ ਮੌਕੇ ਪਰਮਜੀਤ ਕੌਰ, ਹਰਬੀਰ ਕੌਰ, ਅਮ੍ਰਿਤਪਾਲ ਕੌਰ, ਪ੍ਰਿੰਸੀਪਲ ਮਨਦੀਪ ਸਿੰਘ, ਰਜਿੰਦਰ ਸਿੰਘ, ਸਿਮਰਨਜੀਤ ਸਿੰਘ ਸਕੂਲ ਦੇ ਵਿਦਿਆਰਥੀ ਹਰਮਨ ਸਿੰਘ, ਹਰਪ੍ਰੀਤ ਸਿੰਘ, ਹਰਸ਼ਰਨ ਸਿੰਘ, ਸਰਬਪ੍ਰੀਤ ਸਿੰਘ, ਬਾਦਲ ਸਿੰਘ, ਤਰੁਣ ਸਿੰਘ, ਮਨਜੋਤ ਕੌਰ, ਪਰਵਿੰਦਰ ਕੌਰ ਤੇ ਇਨਾਯਤ ਕੌਰ ਨੇ ਵੀ ਸੇਵਾ ਨਿਭਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੀਲ ਕੰਠ ਪਰਿਵਾਰ ਵੱਲੋਂ ਸਰਕਲ ਮੈਂਬਰਾ ਨੂੰ ਸਨਮਾਨਿਤ ਕੀਤਾ ਗਿਆ।