ਜਤਿੰਦਰ ਪੰਮੀ, ਜਲੰਧਰ : ਸ੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਦੇ ਪ੍ਧਾਨ ਤੇ ਸ਼ਿਵ ਸੈਨਾ ਪੰਜਾਬ ਰਾਸ਼ਟਰੀ ਦੇ ਕੌਮੀ ਆਗੂ ਵਿਨੈ ਜਲੰਧਰੀ ਦਾ ਬੀਤੀ ਰਾਤ ਅਚਨਚੇਤੀ ਦੇਹਾਂਤ ਹੋ ਗਿਆ। ਵਿਨੈ ਜਲੰਧਰੀ ਦੇ ਪੁੱਤਰ ਦੀਪਕ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਬੀਤੀ ਰਾਤ 12.30 ਵਜੇ ਸ੍ਰੀ ਦੇਵੀ ਤਾਲਾਬ ਮੰਦਰ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਵਿਨੇ ਜਲੰਧਰੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮਰਹੂਮ ਸ਼ਿਵ ਸੈਨਾ ਆਗੂ ਦਾ ਸਸਕਾਰ ਅੱਜ 11:30 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

Posted By: Ramandeep Kaur