ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਸ਼ੋਭਾ ਯਾਤਰਾ 'ਚ ਹਾਜ਼ਰੀ ਲਗਵਾਈ

ਫੋਟੋਆਂ ਹਿੰਦੀ ਵਿਚੋਂ 32-49 ਨੰਬਰ।

ਕੁਲਵਿੰਦਰ ਸਿੰਘ, ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ ਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ੍ਰੀ ਗੁਰੂ ਰਵਿਦਾਸ ਭਵਨ ਤੋਂ ਸ੍ਰੀ ਗੁਰੂ ਗੰ੍ਥ ਸਾਹਿਬ ਤੇ ਰਵਿਦਾਸ ਭਵਨ ਤੋਂ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਵੱਲੋਂਂ ਅੰਮਿ੍ਤ ਬਾਣੀ ਦੀ ਛਤਰ ਛਾਇਆ ਹੇਠ ਸ਼ੋਭਾ ਯਾਤਰਾ ਕੱਢੀ ਗਈ। ਵੱਖ ਵੱਖ ਝਾਕੀਆਂ ਨਾਲ ਭਜਨ ਗਾਉਂਦੇ ਹੋਏ ਸ਼ਰਧਾਲੂ ਖੁਸ਼ੀ ਵਿੱਚ ਝੂਮ ਰਹੇ ਸਨ। ਮੌਸਮ ਦਾ ਬਦਲਦਾ ਮਿਜ਼ਾਜ ਵੀ ਸ਼ਰਧਾਲੂਆਂ ਦੀ ਆਸਥਾ ਨੂੰ ਕੋਈ ਫ਼ਰਕ ਨਾ ਪਾ ਸਕਿਆ। ਇਸ ਮੌਕੇ ਸੰਗਤਾਂ ਲਈ ਥਾਂ-ਥਾਂ ਲੰਗਰ ਦਾ ਪ੍ਬੰਧ ਕੀਤਾ ਗਿਆ। ਸ਼ੋਭਾ ਯਾਤਰਾ 'ਚ ਕਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਉਚੇਚੇ ਤੌਰ 'ਤੇ ਸ਼ਾਮਲ ਹੋਣ ਪੁੱਜੀ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਸ਼ੋਭਾ ਯਾਤਰਾ 'ਚ ਹਾਜ਼ਰੀ ਲਗਵਾਈ। 465 ਦੇ ਕਰੀਬ ਸਵਾਗਤੀ ਮੰਚ ਲਾਏ ਗਏ। ਬਸਤੀ ਦਾਨਸਮੰਦਾ ਤੋਂ ਵੀ ਇੱਕ ਵਿਸ਼ੇਸ਼ ਜੱਥਾ ਕੱਟਰਾ ਮੁਹੱਲਾ ਬਸਤੀ ਦਾਨਸ਼ਮੰਦਾ ਮੰਦਰ ਵੱਲੋਂ ਫੁੱਟਬਾਲ ਚੌਂਕ ਤੋਂ ਕੀਰਤਨ ਕਰਦਾ ਹੋਇਆ ਇਸ ਸ਼ੋਭਾ ਯਾਤਰਾ 'ਚ ਸ਼ਾਮਲ ਹੋਇਆ। ਜੱਥੇ 'ਚ ਚੌਧਰੀ ਪਰਸ ਰਾਮ, ਸਤਪਾਲ ਪਾਲਾ, ਸਵਰਨ ਯਾਦਵ, ਓਮ ਪ੍ਕਾਸ਼ ਲੋਚ, ਤਰਸੇਮ ਲਾਲ, ਬਲਬੀਰ ਚੰਦ, ਕਮਲ ਡਾਲੀਆ, ਪ੍ਦੀਪ ਥਾਪਾ, ਰਤਨ ਕੁਮਾਰ, ਮੋਹਿਤ ਮੋਗੀਆ, ਮਹੇਸ਼ ਅਗਰਵਾਲ , ਪਿਆਰੇ ਲਾਲ, ਅਮਰਨਾਥ ਭੰਡਾਰੀ, ਰਮੇਸ਼ ਦਾਦਾ, ਬੰਟੀ ਸਿਕੰਦਰ, ਸ਼ਾਮ ਲਾਲ ਲੋਚ, ਸੰਤੋਸ਼ ਰਾਣੀ, ਜੋਤੀ ਥਾਪਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਇਸ ਮੌਕੇ ਸਾਂਸਦ ਸੰਤੋਸ਼ ਚੌਧਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਸਿੰਘ. ਡੀਸੀ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਪ੍ਧਾਨ ਵਿਕਰਮ ਸਿੰਘ, ਮੇਅਰ ਜਗਦੀਸ਼ ਰਾਜਾ, ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ, ਏਡੀਸੀ ਜਸਬੀਰ ਸਿੰਘ , ਏਸੀਪੀ ਸੁੰਦਰਵਿਜ, ਪੀਐਸ ਭੰਡਾਲ, ਏਡੀਸੀ ਹਿਮਾਂਸ਼ੂ ਜੈਨ, ਸਰਬਜੀਤ ਸਿੰਘ ਰਾਏ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਧਾਮ ਦੇ ਪ੍ਧਾਨ ਠਾਕੁਰ ਦਾਸ ਸੁਮਨ, ਅਮਰਨਾਥ ਰਾਮ, ਪ੍ਮੋਦ ਮਹੇ, ਸੇਠ ਸੱਤਪਾਲ ਮੱਲ, ਸੁਰਿੰਦਰ ਮਹੇ, ਰਾਮ ਪ੍ਕਾਸ ਸੁਮਨ, ਭਗਵਾਨ ਦਾਸ , ਸਰਵਨ ਦਾਸ, ਮਨੋਹਰ ਲਾਲ ਮਹੇ, ਸੱਤਪਾਲ ਮਹੇ, ਸੈਮੂਅਲ ਮਸੀਹ, ਹਰਬੰਸ ਲਾਲ ਮਹੇ, ਸੁਰਿੰਦਰ ਕੁਮਾਰ ਮਹੇ, ਹਰੀਸ਼ ਮਹੇ, ਗੋਲਡੀ ਸੁਮਨ, ਦਵਿੰਦਰ ਮੱਲ ਬੰਟੀ, ਰਵੀ ਮਹੇ ਨੇ ਵੀ ਸ਼ੋਭਾ ਯਾਤਰਾ 'ਚ ਸ਼ਿਰਕਤ ਕੀਤੀ।