ਜਾਗਰਣ ਸੰਵਾਦਦਾਤਾ, ਜਲੰਧਰ : ਚਾਹੇ ਜਿਮਖਾਨਾ ਕਲੱਬ 'ਚ ਦੋ ਅਹੁਦੇਦਾਰਾਂ ਸੌਰਭ ਖੁੱਲ੍ਹਰ ਤੇ ਅਤੁਲ ਤਲਵਾੜ ਵਿਚਾਲੇ ਪਰਚੇਜ਼ ਸਾਮਾਨ ਨੂੰ ਲੈ ਕੇ ਹੱਥੋਪਾਈ ਦੇ ਮਾਮਲੇ ਨੂੰ ਕਲੱਬ ਸੀਨੀਅਰ ਵਾਈਸ ਪ੍ਰਰੈਜ਼ੀਡੈਂਟ ਘਨਸ਼ਿਆਮ ਥੋਰੀ ਨੇ ਗੰਭੀਰਤਾ ਨਾਲ ਲਿਆ ਹੈ। ਸੀਨੀਅਰ ਵਾਈਸ ਪ੍ਰਰੈਜ਼ੀਡੈਂਟ ਨੇ ਸਕੱਤਰ ਕੁੱਕੀ ਬਹਿਲ ਨੂੰ ਦੋਵੇਂ ਅਹੁਦੇਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਹੈ। ਸਕੱਤਰ ਨੇ ਦੋਵਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ਜਾਰੀ ਤੋਂ ਬਾਅਦ ਦੋਵਾਂ ਨੂੰ ਮਾਮਲੇ ਨੂੰ ਲੈ ਕੇ ਸਫਾਈ ਦੇਣੀ ਪਵੇਗੀ। ਸੌਰਭ ਖੁੱਲ੍ਹਰ ਸਾਂਝੇ ਅਹੁਦੇ 'ਤੇ ਕੰਮ ਕਰਦੇ ਹਨ। ਅਤੁਲ ਤਲਵਾੜ ਕਾਰਜਕਾਰੀ ਮੈਂਬਰ ਹਨ। ਫਿਲਹਾਲ ਦੋਵਾਂ 'ਚ ਹੱਥੋਪਾਈ ਨੂੰ ਲੈ ਕੇ ਕਲੱਬ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਲੱਬ ਦੇ ਹੋਰ ਮੈਂਬਰ ਦੋਵੇਂ ਅਹੁਦੇਦਾਰਾਂ ਵਿਚਾਲੇ ਹੋਈ ਲੜਾਈ 'ਤੇ ਨਾਰਾਜ਼ਗੀ ਪ੍ਰਗਟਾ ਰਹੇ ਹਨ।