ਜੇਐੱਨਐੱਨ, ਜਲੰਧਰ : ਜਲੰਧਰ ਜ਼ਿਲ੍ਹਾ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਪੀਏਪੀ ਸ਼ੂਟਿੰਗ ਰੇਂਜ਼ 'ਚ ਕਰਵਾਈ ਜਾ ਰਹੀ ਦੋ ਦਿਨਾ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਖ਼ਤਮ ਹੋ ਗਈ। ਸਮਾਪਤੀ ਸਮਾਗਮ 'ਚ ਐਸੋਸੀਏਸ਼ਨ ਦੇ ਚੇਅਰਮੈਨ ਈਤਪਾਲ ਸਿੰਘ, ਡਾਇਰੈਕਟਰ ਰਣਤੇਜ ਸਿੰਘ ਪਵਾਰ ਤੇ ਹੇਮੰਤ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਰਣਤੇਜ ਸਿੰਘ ਪਵਾਰ ਨੇ ਕਿਹਾ ਕਿ ਚੈਂਪੀਅਨਸ਼ਿਪ 'ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਏਅਰ ਪਿਸਟਲ ਯੂਥ ਮੈਨਜ਼ ਵਰਗ 'ਚ ਈਸ਼ਾਨਦੀਪ ਸਿੰਘ ਨੇ ਗੋਲਡ ਮੈਡਲ ਤੇ ਅੌਰਤਾਂ ਦੇ ਵਰਗ 'ਚ ਹਰਲੀਨ ਕੌਰ ਨੇ ਗੋਲਡ ਮੈਡਲ, .22 ਓਪਨ ਸਾਈਟ ਰਾਈਫਲ ਵੈਟਰਨ 'ਚ ਸੰਤੋਖ ਸਿੰਘ ਪਵਾਰ ਨੇ ਗੋਲਡ, ਸਟੈਂਡਰਡ ਪਿਸਟਲ ਮੈਨਜ਼ ਵੈਟਰਨ 'ਚ ਰਾਕੇਸ਼ ਕੁਮਾਰ ਨੇ ਗੋਲਡ ਮੈਡਲ, ਏਅਰ ਪਿਸਟਲ (ਆਈਐੱਸਐੱਸਐੱਫ ਰੂਲ) ਯੂਥ ਮੈਨਜ਼ ਮੁਕਾਬਲੇ 'ਚ ਅਗਮਬੀਰ ਸਿੰਘ ਨੇ ਗੋਲਡ ਮੈਡਲ ਤੇ ਅੌਰਤਾਂ ਦੇ ਵਰਗ 'ਚ ਮਾਨਸੀ ਮੱਕੜ ਨੇ ਗੋਲਡ ਮੈਡਲ, ਸਪੋਰਟਸ ਪਿਸਟਲ ਜੂਨੀਅਰ ਅੌਰਤਾਂ ਦੇ ਵਰਗ 'ਚ ਮਹਿਕਦੀਪ ਨੇ ਗੋਲਡ ਮੈਡਲ, ਮਰਦਾਂ ਦੇ ਵਰਗ 'ਚ ਅਨਿਕਾ ਬੁਬਲਾਨੀ ਨੇ ਗੋਲਡ ਮੈਡਲ, ਓਪਨ ਸਾਈਟ ਏਅਰ ਰਾਈਫਲ ਅੌਰਤਾਂ ਦੇ ਵਰਗ 'ਚ ਪ੍ਰਨੀਤ ਕੌਰ ਨੇ ਗੋਲਡ ਮੈਡਲ ਤੇ ਮਰਦਾਂ ਦੇ ਵਰਗ 'ਚ ਅਦੱਤਿਆ ਨੇ ਗੋਲਡ ਮੈਡਲ ਜਿੱਤਿਆ।