ਤੇਜਿੰਦਰ ਕੌਰ ਥਿੰਦ, ਜਲੰਧਰ :

ਕਿ੫ਸਮਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪ੫ਭੂ ਿਯਸ਼ੂ ਮਸੀਹ ਨੂੰ ਯਾਦ ਕਰਦਿਆਂ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਪ੫ੋਫਟ ਬਜਿੰਦਰ ਸਿੰਘ ਵੱਲੋਂ ਮਿਨਿਸਟਜੀ ਚਰਚ ਤਾਜਪੁਰ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਚਰਚ ਤੋਂ ਪਹਿਲੀ ਵਾਰ ਕੱਢੀ ਗਈ ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ। ਇਹ ਸ਼ੋਭਾ ਯਾਤਰਾ ਤਾਜਪੁਰ ਤੋਂ ਸ਼ੁਰੂ ਹੋ ਕੇ ਵਡਾਲਾ ਚੌਕ, ਰਵਿਦਾਸ ਚੌਕ, ਨਕੋਦਰ ਚੌਕ, ਭਗਵਾਨ ਵਾਲਮੀਕਿ ਚੌਕ, ਕੰਪਨੀ ਬਾਗ ਚੌਕ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਖਿੰਗਰਾ ਗੇਟ, ਮਾਈ ਹੀਰਾਂ ਗੇਟ, ਭਗਵਾਨ ਵਾਲਮੀਕਿ ਗੇਟ, ਸਰਕੂਲਰ ਰੋਡ ਆਦਿ ਤੋਂ ਹੁੰਦੀ ਹੋਈ ਪਟੇਲ ਚੌਕ ਵਿਚ ਸਮਾਪਤ ਹੋਈ। ਇਸ ਮੌਕੇ ਪ੫ੋਫੇਟ ਬਜਿੰਦਰ ਸਿੰਘ ਨੇ ਵਿਸ਼ਵ ਸ਼ਾਂਤੀ ਲਈ ਪਰਾਥਨਾ ਕੀਤੀ। ਇਸ ਦੌਰਾਨ ਪ੫ਭੂ ਿਯਸ਼ੂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪਾਸਟਰ ਰਵੀ ਸਿੰਘ, ਪਾਸਟਰ ਸੁਨੀਲ, ਪਾਸਟਰ ਐਂਥਨੀ, ਸੋਨਾਵਰ ਭੱਟੀ ਤੇ ਹੋਰ ਮੌਜੂਦ ਸਨ।