ਜਤਿੰਦਰ ਪੰਮੀ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦਾ ਵਿਹੜਾ ਉਸ ਵੇਲੇ ਮਾਡਲ ਸੁੰਦਰੀਆਂ ਦਾ ਗੜ੍ਹ ਬਣ ਗਿਆ ਜਦੋਂ ਸੰਸਥਾ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਡਿਜ਼ਾਈਨਾਂ ਦੀਆਂ ਪੁਸ਼ਾਕਾਂ ਪਹਿਨ ਕੇ ਸੁੰਦਰਤਾ ਮੁਕਾਬਲੇ ਦੌਰਾਨ ਰੈਂਪ 'ਤੇ ਜਲਵੇ ਬਖੇਰੇ। ਐੱਲਕੇਸੀ ਵੱਲੋਂ ਕਰਵਾਏ ਗਏ ਫੈਸ਼ਨ ਸ਼ੋਅ 'ਫੈਸ਼ਨ ਫਿਸਟਾ ਮਿਲ ਐੱਲਕੇਸੀ-2019' ਦੇ ਇਸ ਸੁੰਦਰਤਾ ਮੁਕਾਬਲੇ 'ਚ ਮਿਸ ਐੱਲਕੇਸੀ ਦਾ ਖ਼ਿਤਾਬ ਵਿਦਿਆਰਥਣ ਸ਼ਵੇਤਾ ਦੇ ਸਿਰ ਸਜਿਆ, ਜਦੋਂਕਿ ਫਸਟ ਰਨਰਅਪ ਨਿਤੀਕਾ ਤੇ ਸੈਕੰਡ ਰਨਰਅਪ ਅੰਜਲੀ ਰਹੀ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਡਵੀਜ਼ਨਲ ਕਮਿਸ਼ਨਰ ਬਲਦੇਓ ਪੁਰਸ਼ਾਰਥਾ ਸਨ ਜਿਨ੍ਹਾਂ ਦਾ ਸਵਾਗਤ ਪ੍ਰਧਾਨ ਗਵਰਨਿੰਗ ਕੌਂਸਲ ਬਲਬੀਰ ਕੌਰ ਤੇ ਪਿ੍ਰੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗੁਲਦਸਤੇ ਦੇ ਕੇ ਕੀਤਾ। ਪਿ੍ਰੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਹਾਣੀ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਅਜੋਕਾ ਯੁੱਗ ਇੰਟਰਨੈੱਟ ਤੇ ਮੀਡੀਆ ਦਾ ਯੁੱਗ ਹੈ। ਅੰਤਰਰਾਸ਼ਟਰੀ ਪੱਧਰ 'ਤੇ ਮੀਡੀਆ, ਅਦਾਕਾਰੀ ਤੇ ਸੰਗੀਤ ਵੱਡੇ ਪਲੇਟਫਾਰਮ ਵਜੋਂ ਵਿਸ਼ੇਸ਼ ਭੂਮਿਕਾ ਨਿਭਾਅ ਰਿਹਾ ਹੈ। ਇਸੇ ਮਕਸਦ ਤਹਿਤ ਇਹ ਫੈਸ਼ਨ ਤੇ ਸੁੰਦਰਤਾ ਮੁਕਾਬਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਫੈਸ਼ਨ ਸ਼ੋਅ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਬੀ ਪੁਰਸ਼ਾਰਥਾ ਨੇ ਕਾਲਜ ਨੂੰ ਅਜਿਹੇ ਸਮਾਗਮ ਉਲੀਕ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ 'ਤੇ ਵਧਾਈ ਦਿੱਤੀ। ਇਸ ਫੈਸ਼ਨ ਸ਼ੋਅ ਤੇ ਸੁੰਦਰਤਾ ਮੁਕਾਬਲੇ 'ਚ 25 ਦੇ ਕਰੀਬ ਵਿਦਿਆਰਥਣਾਂ ਨੇ ਹਿੱਸਾ ਲਿਆ। ਪਹਿਲੇ ਰਾਊਂਡ ਵਿਚ ਰੈਂਪ ਵਾਕ ਕਰਵਾਇਆ ਗਿਆ। ਅਗਲੇ ਰਾਊਂਡ ਵਿਚ ਉਨ੍ਹਾਂ ਦਾ ਬੌਧਿਕ ਗਿਆਨ ਪਰਖਿਆ ਗਿਆ। ਇਨ੍ਹਾਂ ਰਾਊਂਡ ਤੋਂ ਬਾਅਦ 5 ਫਾਈਨਲਿਸਟ ਦੀ ਚੋਣ ਕੀਤੀ ਗਈ ਜਿਨ੍ਹਾਂ ਵਿਚੋਂ ਵਿਦਿਆਰਥਣ ਸ਼ਵੇਤਾ ਨੇ ਮਿਸ ਐੱਲਕੇਸੀ-2019 ਦਾ ਖ਼ਿਤਾਬ ਜਿੱਤਿਆ, ਜਦਕਿ ਫਸਟ ਰਨਰਅਪ ਨਿਤੀਕਾ ਤੇ ਸੈਕੰਡ ਰਨਰਅਪ ਅੰਜਲੀ ਨੂੰ ਐਲਾਨਿਆ ਗਿਆ। ਸਮਾਗਮ ਦੌਰਾਨ ਜੱਜਾਂ ਦੀ ਭੂਮਿਕਾ ਅੰਸ਼ੂ ਮੋਂਗਾ ਡਾਇਰੈਕਟਰ ਇਨਿਫਡ, ਜਸਮੇਰ ਸਿੰਘ ਢੱਟ ਫਾਊਂਡਰ ਤੇ ਚੇਅਰਮੈਨ ਡਾਇਰੈਕਟਰ ਇੰਟਰਨੈਸ਼ਨਲ ਐਕਸਕਲੂਸਿਵ ਬਿਊਟੀ ਪੀਜੈਂਟ ਮਿਸ ਵਰਲਡ ਪੰਜਾਬਣ ਅਤੇ ਪ੍ਰਸਿੱਧ ਮਾਡਲ ਤੇ ਅਦਾਕਾਰਾ ਚਰਨਪ੍ਰਰੀਤ ਕੌਰ ਸਾਬਕਾ ਮਿਸਿਜ਼ ਨਾਰਥ ਇੰਡੀਆ ਨੇ ਨਿਭਾਈ। ਪ੍ਰਰੋ. ਨਵਦੀਪ ਕੌਰ ਮੁਖੀ ਇਕਨਾਮਿਕਸ ਵਿਭਾਗ ਨੇ ਫੈਸ਼ਨ ਸ਼ੋਅ ਦੇ ਕਨਵੀਨਰ ਵਜੋਂ ਆਪਣੀ ਸਮੁੱਚੀ ਟੀਮ ਸਮੇਤ ਵਿਸ਼ੇਸ਼ ਭੂਮਿਕਾ ਨਿਭਾਈ। ਡਾ. ਉਪਮਾ ਅਰੋੜਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ, ਸੁਰਿੰਦਰ ਮੰਡ ਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।