ਜੇਐੱਨਐੱਨ, ਜਲੰਧਰ : ਰੈਣਕ ਬਾਜ਼ਾਰ 'ਚ ਸਥਿਤ ਏਸੀ ਮਾਰਕੀਟ ਦੀ ਪੰਜਵੀਂ ਮੰਜ਼ਿਲ 'ਤੇ ਬਣੇ ਇਕ ਦਫ਼ਤਰ 'ਚ ਵੀਰਵਾਰ ਸਵੇਰੇ ਕਰੀਬ ਤਿੰਨ ਵਜੇ ਚੱਲ ਰਹੇ ਜੂਏ ਨੂੰ ਲੁੱਟਣ ਦੌਰਾਨ ਚੱਲੀਆਂ ਗੋਲ਼ੀਆਂ ਦੇ ਮਾਮਲੇ 'ਚ ਲੋੜੀਂਦੇ ਸ਼ੈਂਕੀ ਅਤੇ ਮਨਜੀਤ ਉਰਫ਼ ਬਾਬੀ ਨੂੰ ਪੁਲਿਸ ਨੇ ਗਿ੫ਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ।

ਥਾਣਾ 4 ਦੇ ਇੰਚਾਰਜ ਨਵੀਨ ਨੇ ਦੱਸਿਆ ਕਿ ਸ਼ੈਂਕੀ ਤੇ ਬਾਬੀ ਗੋਲ਼ੀ ਕਾਂਡ ਵਾਲੇ ਮਾਮਲੇ 'ਚ ਕਾਫ਼ੀ ਦੇਰ ਤੋਂ ਲੋੜੀਂਦੇ ਸਨ। ਪੁਲਿਸ ਨੂੰ ਖੁਫ਼ੀਆ ਸੂਚਨਾ ਮਿਲੀ ਸੀ ਕਿ ਦੋਵੇਂ ਜਲੰਧਰ 'ਚ ਘੁੰਮ ਰਹੇ ਹਨ। ਇਸ ਤੋਂ ਬਾਅਦ ਦੋਵਾਂ ਨੂੰ ਗਿ੫ਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਲੋੜੀਂਦੇ ਕੂਕਾ ਦੀ ਗਿ੫ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

--

ਇਹ ਸੀ ਮਾਮਲਾ

ਬੀਤੇ ਦਿਨੀਂ ਰੈਣਕ ਬਾਜ਼ਾਰ 'ਚ ਸਥਿਤ ਏਸੀ ਮਾਰਕੀਟ ਦੀ ਪੰਜਵੀਂ ਮੰਜ਼ਿਲ 'ਤੇ ਬਣੇ ਇਕ ਦਫ਼ਤਰ 'ਚ ਵੀਰਵਾਰ ਸਵੇਰੇ ਕਰੀਬ ਤਿੰਨ ਵਜੇ ਚੱਲ ਰਹੇ ਜੂਏ ਨੂੰ ਲੁੱਟਣ ਲਈ ਪਹੁੰਚੇ ਕੁਝ ਨੌਜਵਾਨਾਂ 'ਤੇ ਜੂਆ ਖੇਡ ਰਹੇ ਲੋਕਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਅਲੀ ਮੁਹੱਲਾ ਨਿਵਾਸੀ ਸਾਹਿਲ ਦੇ ਪੱਟ 'ਚੋਂ ਗੋਲ਼ੀ ਆਰ-ਪਾਰ ਹੋ ਗਈ। ਉੱਥੇ, ਆਦਮਪੁਰ ਨਿਵਾਸੀ ਦਵਿੰਦਰ ਉਰਫ਼ ਡੀਸੀ ਅਤੇ ਸ਼ੈਂਕੀ ਨਾਂ ਦੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਸੀ।