ਜਤਿੰਦਰ ਪੰਮੀ, ਜਲੰਧਰ : ਕੋਰੋਨਾ ਬੇਸ਼ੱਕ ਸ਼ਾਂਤ ਹੋ ਗਿਆ ਹੈ ਪਰ ਇਸ ਦਾ ਖ਼ਤਰਾ ਹਾਲੇ ਵੀ ਬਰਕਰਾਰ ਹੈ। ਬੁੱਧਵਾਰ ਨੂੰ ਕੋਰੋਨਾ ਨਾਲ 7 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਕਾਰਨ ਲੋਕਾਂ 'ਚ ਇਕ ਵਾਰ ਦਹਿਸ਼ਤ ਪੈਦਾ ਹੋਣ ਲੱਗੀ ਹੈ। ਉਥੇ ਲੈਬਾਂ ਤੋਂ ਆਈਆ ਰਿਪੋਰਟਾਂ 'ਚ ਥਾਣਾ 8 ਦੇ ਇਕ ਮੁਲਾਜ਼ਮ ਸਮੇਤ 51 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। 72 ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਰਤੇ। ਓਧਰ ਚੌਥੇ ਦਿਨ ਵੀ ਬਲੈਕ ਫੰਗਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 55 ਤੋਂ 75 ਸਾਲ ਉਮਰ ਵਰਗ ਦੇ 6 ਪੁਰਸ਼ਾਂ ਤੇ 1 ਅੌਰਤ ਦੀ ਕੋਰੋਨਾ ਨਾਲ ਮੌਤ ਹੋ ਗਈ। ਤਿੰਨ ਮਰੀਜ਼ਾਂ ਦੀ ਮੌਤ ਮੰਗਲਵਾਰ ਨੂੰ ਪ੍ਰਰਾਈਵੇਟ ਹਸਪਤਾਲਾਂ 'ਚ ਹੋਈ ਸੀ ਤੇ ਉਨਾਂ੍ਹ ਦੀ ਰਿਪੋਰਟ ਸਿਹਤ ਵਿਭਾਗ ਨੂੰ ਬੁੱਧਵਾਰ ਮਿਲੀ। ਉਥੇ ਹੀ ਚਾਰ ਮਰੀਜ਼ਾਂ ਦੀ ਮੌਤ ਬੁੱਧਵਾਰ ਨੂੰ ਸਰਕਾਰੀ ਤੇ ਪ੍ਰਰਾਈਵੇਟ ਹਸਪਤਾਲਾਂ 'ਚ ਹੋਈ। ਇਨਾਂ੍ਹ 'ਚੋਂ ਨੂੰ 1 ਮਰੀਜ਼ 24 ਤੇ 21 ਦਿਨ ਤੋਂ ਪ੍ਰਰਾਈਵੇਟ ਹਸਪਤਾਲ 'ਚ ਦਾਖਲ ਸਨ। 2 ਅੱਠ ਦਿਨ ਤੇ 1 ਦੀ ਪੰਜ ਦਿਨ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਈ। ਮਿਲਟਰੀ ਹਸਪਤਾਲ ਤੋਂ 1, ਨੂਰਮਹਿਲ ਤੇ ਆਸ-ਪਾਸ ਤੋਂ 6, ਜਲੰਧਰ ਛਾਉਣੀ ਤੇ ਸ਼ਾਹਕੋਟ ਤੋਂ 4-4, ਲੱਧੇਵਾਲੀ ਤੇ ਆਦਮਪੁਰ ਤੋਂ 3-3, ਸੋਢਲ ਤੇ ਬਸਤੀ ਬਾਵਾ ਖੇਲ ਤੋਂ 2-2 ਵਿਅਕਤੀ ਪਾਜ਼ੇਟਿਵ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਚਾਰ ਮਰੀਜ਼ਾਂ ਦੇ ਮਰਨ ਦੀ ਰਿਪੋਰਟ ਆਈ ਸੀ ਅਤੇ ਤਿੰਨ ਦੀ ਮੌਤ ਮੰਗਲਵਾਰ ਨੂੰ ਪ੍ਰਰਾਈਵੇਟ ਹਸਪਤਾਲਾਂ 'ਚ ਹੋਈ ਸੀ, ਜਿਨਾਂ੍ਹ ਦੀ ਰਿਪੋਰਟ ਬੁੱਧਵਾਰ ਨੂੰ ਪੁੱਜੀ ਹੈ। ਉਨਾਂ੍ਹ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਉਥੇ ਹੀ ਬੁੱਧਵਾਰ ਨੂੰ ਵੀ ਬਲੈਕ ਫੰਗਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਮਰੀਜ਼ਾਂ ਦੀ ਗਿਣਤੀ 82 ਤਕ ਪੁੱਜ ਚੁੱਕੀ ਹੈ ਅਤੇ 18 ਮੌਤਾਂ ਹੋ ਚੁੱਕੀਆ ਹਨ।

ਬੱਚੇ-04

ਅੌਰਤਾਂ-18

ਪੁਰਸ਼-29

ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ 'ਚ ਬੈੱਡ

ਕੈਟੇਗਰੀ ਕੁੱਲ ਬੈੱਡ ਭਰੇ ਖਾਲੀ

ਲੈਵਲ-2 1454 65 1389

ਲੈਵਲ-3 598 87 511

ਵੈਂਟੀਲੇਟਰ 188 19 169

ਦੇਰ ਰਾਤ ਪੁੱਜੀਆ ਵੈਕਸੀਨ ਦੀਆ 23000 ਖੁਰਾਕਾਂ

ਜਲੰਧਰ-ਕੋਰੋਨਾ ਨੂੰ ਮਾਤ ਦੇਣ ਲਈ ਵੈਕਸੀਨ ਸਭ ਤੋਂ ਵੱਡੀ ਤਾਕਤ ਮੰਨੀ ਗਈ ਹੈ ਤੇ ਵੈਕਸੀਨ ਲਵਾਉਣ ਲਈ ਲੋਕ ਕਾਫੀ ਉਤਾਵਲੇ ਹਨ। ਉਥੇ ਹੀ ਵੈਕਸੀਨ ਦੀ ਕਿੱਲਤ ਕਾਰਨ ਲੋਕਾਂ ਲਗਾਤਾਰ ਨਿਰਾਸ਼ ਹੋਣਾ ਪੈ ਰਿਹਾ ਹੈ। ਜ਼ਲਿ੍ਹੇ 'ਚ ਬੁੱਧਵਾਰ ਨੂੰ 23 ਕੈਂਪਾਂ 'ਚ 2110 ਲੋਕਾਂ ਨੂੰ ਹੀ ਵੈਕਸੀਨ ਲੱਗੀ। ਹਾਲਾਂਕਿ ਦੇਰ ਰਾਤ ਵੈਕਸੀਨ ਦੀਆ 23000 ਖੁਰਾਕਾਂ ਪੁੱਜ ਗਈਆ। ਬੁੱਧਵਾਰ ਨੂੰ ਵੈਕਸੀਨ ਨਾ ਹੋਣ ਕਾਰਨ ਕਈ ਥਾਵਾਂ 'ਤੇ ਸੈਂਟਰ ਨਹੀਂ ਬਣਾਏ ਗਏ। ਜਿੱਥੇ ਸੈਂਟਰ ਬਣਾਏ ਗਏ ਸਨ, ਉਥੇ ਵੈਕਸੀਨ ਦੀ ਘਾਟ ਹੋਣ ਕਰਕੇ ਕਈ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਲਿ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਵੈਕਸੀਨ ਦੇ ਸਟਾਕ 'ਤੇ ਕੈਂਪਾਂ ਦੀ ਗਿਣਤੀ ਨਿਰਭਰ ਕਰਦੀ ਹੈ। ਜੇਕਰ ਵੈਕਸੀਨ ਦਾ ਸਟਾਕ ਜ਼ਿਆਦਾ ਆਏ ਤਾਂ ਕੈਂਪਾਂ ਦੀ ਗਿਣਤੀ ਵਧ ਜਾਂਦੀ ਹੈ। ਬੁੱਧਵਾਰ ਨੂੰ ਜ਼ਲਿ੍ਹੇ 'ਚ 2110 ਲੋਕਾਂ ਨੂੰ ਵੈਕਸੀਨ ਲਾਈ ਗਈ। ਸਿਹਤ ਵਿਭਾਗ ਦੇ ਸੋਟਰ 'ਚ ਸਿਰਫ 230 ਕੋਵੀਸ਼ੀਲਡ ਤੇ 1500 ਕੋਵੈਕਸੀਨ ਦੀਆ ਖੁਰਾਕਾਂ ਪਈਆ ਹਨ ਹਾਲਾਂਕਿ ਦੇਰ ਰਾਤ 15000 ਕੋਵੀਸ਼ੀਲਡ ਤੇ 8000 ਕੋਵੈਕਸੀਨ ਦੀ ਡੋਜ਼ ਸਿਹਤ ਵਿਭਾਗ ਦੇ ਸਟੋਰ 'ਚ ਪੁੱਜੀਆ।