ਪੱਤਰ ਪ੍ਰਰੇਰਕ, ਜਲੰਧਰ : ਥਾਣਾ ਭੋਗਪੁਰ ਦੀ ਪੁਲਿਸ ਨੇ ਹੈਰੋੋਇਨ, ਚਰਸ, ਮੈਡੀਕਲ ਡਰੱਗ ਤੇ ਨਾਜਾਇਜ਼ ਸ਼ਰਾਬ ਸਣੇ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਨੰਗਲ ਖੁਰਦ ਮੋੜ ਤੋਂ ਰਾਜਨ ਕੋਲੋਂ 3 ਗ੍ਰਾਮ ਹੈਰੋਇਨ 10 ਸ਼ੀਸ਼ੀਆਂ ਨਸ਼ੀਲੀ ਦਵਾਈ ਬਰਾਮਦ ਕੀਤੀ। ਏਐੱਸਆਈ ਪਰਮਜੀਤ ਸਿੰਘ ਨੇਮੋਗਾ ਬੰਨ ਤੋਂ ਗੌਤਮ ਵੇਦ ਵਾਸੀ ਹੁਸ਼ਿਆਰਪੁਰ ਕੋਲੋਂ 500 ਗ੍ਰਾਮ ਚਰਸ ਬਰਾਮਦ ਕੀਤੀ। ਐੱਸਆਈ ਸੁਖਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਸਮੇਤ ਪਿੰਡ ਪਚਰੰਗਾ ਤੋਂ ਸਾਬੀ ਵਾਸੀ ਪਿੰਡ ਕਿੰਗਰਾ ਚੋ ਵਾਲਾ ਭੋਗਪੁਰ ਪਾਸੋਂ 1 ਗ੍ਰਾਮ ਹੈਰੋਇਨ ਅਤੇ 80 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਏਐੱਸਆਈ ਸਤਨਾਮ ਸਿੰਘ ਨੇ ਲੋਹਾਰਾ ਚਾਹੜਕੇ ਮੋੜ ਤੋਂ ਪਰਦੀਪ ਸਿੰਘ ਤੇ ਨਾਨਕ ਸਿੰਘ ਵਾਸੀ ਪਿੰਡ ਿਝੰਗੜ ਕਲਾ ਥਾਣਾ ਦਸੂਹਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 18 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀਆਂ। ਏਐੱਸਆਈ ਇੰਦਰਜੀਤ ਸਿੰਘ ਨੇ ਪਿੰਡ ਲੋਹਾਰਾਂ ਤੋ ਗੁਰਪ੍ਰਰੀਤ ਉਰਫ ਗੋਪੀ ਵਾਸੀ ਕਿੰਗਰਾ ਚੋ ਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ 6750 ਐੱਮਐੱਲ ਦੇਸੀ ਸ਼ਰਾਬ ਬਰਾਮਦ ਕੀਤੀ। ਏਐੱਸਆਈ ਇੰਦਰਜੀਤ ਸਿੰਘ ਨੇ ਸਿੰਧੀ ਵਿਨਾਘਨ ਇੰਨਰੀਅਰ ਐਡ ਡੈਕੋਰੇਟਸ ਆਦਮਪੁਰ ਰੋਡ ਭੋਗਪੁਰ ਵਿਚ ਹੋਈ ਚੋਰੀ ਨੂੰ ਹੱਲ ਕਰਦੇ ਹੋਏ ਸੁਨੀਲ ਕੁਮਾਰ ਵਾਸੀ ਰਵੀਦਾਸ ਨਗਰ ਭੋਗਪੁਰ ਨੂੰ ਕਾਬੂ ਕਰੇ ਉਸ ਵੱਲੋਂ ਚੋਰੀ ਕੀਤੇ 21 ਰੋਲ ਵਾਲ ਪੇਪਰ ਬਰਾਮਦ ਕਰਕੇ ਉਸ ਵਿਰੱੁਧ ਦਰਜ ਚੋਰੀ ਦੇ ਮੁਕੱਦਮਿਆਂ ਨੂੰ ਟਰੇਸ ਕੀਤਾ ਹੈ।