ਅਕਸ਼ੈਦੀਪ ਸ਼ਰਮਾ, ਆਦਮਪੁਰ : ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਨਗਰ ਕੌਂਸਲ ਆਦਮਪੁਰ ਵੱਲੋਂ ਵੱਖ-ਵੱਖ ਇਲਾਕੇ 'ਚ ਸੈਨੀਟਾਈਜ਼ਰ ਦਾ ਿਛੜਕਾਅ ਕੀਤਾ ਗਿਆ। ਨਗਰ ਕੌਂਸਲ ਦੇ ਕਰਮਚਾਰੀ ਰਾਜ ਕੁਮਾਰ ਦੀ ਅਗਵਾਈ ਹੇਠ ਬੱਸ ਸਟੈਂਡ, ਮੇਨ ਰੋਡ, ਰੇਲਵੇ ਰੋਡ, ਘੰਟਾਘਰ ਚੌਂਕ ਅਤੇ ਵੱਖ ਵੱਖ ਮੁਹੱਲਿਆਂ 'ਚ ਸੈਨੀਟਾਈਜ਼ਰ ਦਾ ਿਛੜਕਾਅ ਕੀਤਾ ਗਿਆ ਹੈ ਤਾਂ ਜੋ ਇਲਾਕੇ 'ਚ ਕੋਰੋਨਾ ਵਾਇਰਸ ਤੋਂ ਬਚਾ ਕੀਤਾ ਜਾ ਸਕੇ। ਇਸ ਮੌਕੇ ਨਵਦੀਪ ਸਿੰਘ, ਮੋਹਿਤ ਸ਼ਾਰਦਾ ਤੇ ਸਫਾਈ ਕਰਮਚਾਰੀ ਹਾਜ਼ਰ ਸਨ।