ਪੰਜਾਬੀ ਜਾਗਰਣ ਕੇਂਦਰ, ਜਲੰਧਰ : ਗੁਜਰਾਤ ਵਿਖੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 ਵਿਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟਰਾਇਲ ਹੁਣ 16 ਅਗਸਤ ਨੂੰ ਅੰਮਿ੍ਤਸਰ ਵਿਖੇ ਹੋਣਗੇ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈ ਕੇ 7 ਅਕਤੂਬਰ ਤਕ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 'ਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਜੋ ਚੋਣ ਟਰਾਈਲ 13 ਅਗਸਤ ਨੂੰ ਰੱਖੇ ਗਏ ਸਨ, ਰੱਖੜੀ ਕਰਕੇ ਹੁਣ 16 ਅਗਸਤ ਸਵੇਰੇ 11.00 ਵਜੇ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟੋ੍ਟਰਫ ਹਾਕੀ ਗਰਾਊਂਡ ਵਿਖੇ ਕਰਵਾਏ ਜਾਣਗੇ ।