ਪੱਤਰ ਪ੍ਰੇਰਕ, ਜਲੰਧਰ : ਗੁਜਰਾਤ ਵਿਖੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟ੍ਰਾਇਲ 13 ਅਗਸਤ ਨੂੰ ਅੰਮ੍ਰਿਤਸਰ ਵਿਖੇ ਹੋਣਗੇ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈ ਕੇ 7 ਅਕਤੂਬਰ ਤਕ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟਰਾਇਲ 13 ਅਗਸਤ ਨੂੰ ਸਵੇਰੇ 11.00 ਵਜੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟ੍ਰੋਟਰਫ ਹਾਕੀ ਗਰਾਊਂਡ ਵਿਖੇ ਕੀਤੇ ਜਾਣਗੇ। ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਨ੍ਹਾਂ ਚੋਣ ਟ੍ਰਾਇਲ ਲਈ ਹਾਕੀ ਪੰਜਾਬ ਵੱਲੋਂ ਹਰਪ੍ਰੀਤ ਸਿੰਘ ਮੰਡੇਰ, ਹਹਾਰਦੀਪ ਸਿੰਘ ਨੀਟਾ, ੍ਯਬਲਵਿੰਦਰ ਸਿੰਘ ਸ਼ੰਮੀ (ਸਾਰੇ ਓਲੰਪੀਅਨ) ਬਲਦੇਵ ਸਿੰਘ (ਦਰੋਣਾਚਾਰੀਆ ਅਵਾਰਡੀ), ਰਾਜਬੀਰ ਕੌਰ ਰਾਏ (ਏਸ਼ੀਆਈ ਮੈਡਲਿਸਟ), ਯੋਗਿਤਾ ਬਾਲੀ ਅਤੇ ਸੁਖਜੀਤ ਕੌਰ (ਦੋਵੇਂ ਸਾਬਕਾ ਅੰਤਰਰਾਸਟਰੀ ਖਿਡਾਰੀ) ਨੂੰ ਸਿਲੈਕਸ਼ਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ।

Posted By: Tejinder Thind