ਜਾ.ਸ., ਜਲੰਧਰ : ਪੈਂਡਿੰਗ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ 16 ਸਤੰਬਰ ਤੋਂ ਲੈ ਕੇ 31 ਅਕਤੂਬਰ ਤਕ ਹਰੇਕ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਦੋ ਵਜੇ ਤਕ ਰੋਸ ਪ੍ਰਗਟਾਉਣ ਦੇ ਦੂਜੇ ਹਫ਼ਤੇ ਹੀ ਜੰਗਬੰਦੀ ਹੋ ਗਈ ਹੈ। ਇਸ ਵਾਰ ਸ਼ੁੱਕਰਵਾਰ ਨੂੰ ਮੁਲਾਜ਼ਮ ਯੂਨੀਅ੍ਵ ਵੱਲੋਂ ਨਾ ਤਾਂ ਡੀਸੀ ਦਫ਼ਤਰ 'ਚ ਧਰਨਾ ਲਾਇਆ ਗਿਆ ਤੇ ਨਾ ਹੀ ਤਿੰਨ ਘੰਟੇ ਕੰਮਕਾਜ ਬੰਦ ਰੱਖਿਆ ਗਿਆ। ਇਸ ਬਾਰੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਦਾ ਮੋਬਾਈਲ ਪੂਰਾ ਦਿਨ ਬੰਦ ਰਿਹਾ ਤਾਂ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੇ ਮਾਮਲੇ ਦੀ ਸੂਚਨਾ ਨਾ ਹੋਣ ਦਾ ਦਾਅਵਾ ਕੀਤਾ। ਦਰਅਸਲ, ਮੁਲਾਜ਼ਮਾਂ ਦੀ ਪਦਉੱਨਤੀ ਤੇ ਭੱਤੇ 'ਚ ਵਾਧੇ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਕੋਲ ਮੰਗਾਂ ਰੱਖੀਆਂ ਜਾ ਰਹੀਆਂ ਸਨ। ਜਿਸ ਨੂੰ ਪੂਰਾ ਨਾ ਹੋਣ 'ਤੇ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਨੇ 16 ਸਤੰਬਰ ਤੋਂ ਲੈ ਕੇ 31 ਅਕਤੂਬਰ ਤਕ ਹਰੇਕ ਸ਼ੁੱਕਰਵਾਰ ਨੂੰ ਡੀਸੀ ਦਫ਼ਤਰ 'ਚ ਧਰਨਾ ਦੇ ਕੇ ਤਿੰਨ ਘੰਟੇ ਤਕ ਕੰਮਕਾਜ ਬੰਦ ਰੱਖਣ ਦਾ ਫ਼ੈਸਲਾ ਲਿਆ ਸੀ। 16 ਸਤੰਬਰ ਨੂੰ ਧਰਨਾ ਲਾਇਆ ਗਿਆ ਪਰ ਦੂਜੇ ਸ਼ੁੱਕਰਵਾਰ ਨੂੰ ਯੂਨੀਅਨ ਨੇ ਨਾ ਤਾਂ ਧਰਨਾ ਦਿੱਤਾ ਤੇ ਨਾ ਹੀ ਕੰਮਕਾਜ ਬੰਦ ਕੀਤਾ। ਇਸ ਬਾਰੇ