ਜਗਦੀਸ਼ ਕੁਮਾਰ, ਜਲੰਧਰ : ਇਕ ਸਾਲ ਬਾਅਦ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਉਥੇ ਇਨ੍ਹਾਂ ਦਿਨੀਂ ਸੀਜਨਲ ਵਾਇਰਸ ਇੰਫੈਕਸ਼ਨ ਦੀ ਵੀ ਦਹਿਸ਼ਤ ਕੋਰੋਨਾ ਤੋਂ ਘੱਟ ਨਹੀਂ ਹੈ। ਦੋਵੇਂ ਬਿਮਾਰੀਆਂ ਦੇ ਲੱਛਣ ਜ਼ਿਆਦਾਤਰ ਇਕੋ ਜਿਹੇ ਹੋਣ ਕਾਰਨ ਡਾਕਟਰ ਕੋਰੋਨਾ ਜਾਂਚ ਨੂੰ ਪਹਿਲ ਦੇ ਰਹੇ ਹਨ ਜੋ ਲੋਕਾਂ ਲਈ ਮਾਨਸਿਕ ਤਣਾਅ ਦਾ ਵੱਡਾ ਕਾਰਨ ਬਣ ਰਹੀ ਹੈ। ਡਾਕਟਰਾਂ ਦੀ ਮੰਨੀਏ ਤਾਂ ਸੀਜ਼ਨਲ ਵਾਇਰਲ ਇੰਫੈਕਸ਼ਨ ਵਾਲੇ ਜ਼ਿਆਦਾਤਰ ਮਰੀਜ਼ਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆ ਰਹੀ ਹੈ। ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਵਿਚ ਵੀਹ ਫੀਸਦ ਦੇ ਕਰੀਬ ਵਾਇਰਲ ਇੰਫੈਕਸ਼ਨ ਹੈ। ਡਾਕਟਰ ਸ਼ੱਕੀ ਕੋਰੋਨਾ ਦੀ ਸ਼੍ਰੇਣੀ ਵਿਚ ਰੱਖ ਕੇ ਉਸ ਦੀ ਜਾਂਚ ਨੂੰ ਪਹਿਲ ਦੇ ਰਹੇ ਹਨ।

ਸਿਵਲ ਹਸਪਤਾਲ ਦੀ ਡਾ. ਈਸ਼ੂ ਸਿੰਘ ਕਹਿੰਦੀ ਹੈ ਕਿ ਵਾਇਰਲ ਇੰਫੈਕਸ਼ਨ ਕਾਰਨ ਵੀ ਬੁਖਾਰ, ਗਲੇ ਵਿਚ ਖਾਰਸ਼ ਅਤੇ ਬਦਨ ਟੁੱਟਣ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਇਸ ਕਾਰਨ ਸਰੀਰ ਵਿਚ ਕਾਫੀ ਕਮਜ਼ੋਰੀ ਆਉਂਦੀ ਹੈ। ਵਾਇਰਲ ਇੰਫੈਕਸ਼ਨ ਅਤੇ ਕੋਰੋਨਾ ਦੇ ਲੱਛਣ ਇਕ ਵਰਗੇ ਹੋਣ ਕਾਰਨ ਲੋਕਾਂ ਨੂੰ ਜਾਂਚ ਨੂੰ ਲੈ ਕੇ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਕੋਰੋਨਾ ਕੇਸ ਖਤਰੇ ਤੋਂ ਬਚਾਉਣ ਲਈ ਲੋਕਾਂ ਦੀ ਪਹਿਲ ਦੇ ਆਧਾਰ ’ਤੇ ਟੈਸਟ ਕਰਵਾਏ ਜਾਂਦੇ ਹਨ, ਹਾਲਾਂਕਿ ਇਸ ਤੋਂ ਪਹਿਲਾਂ ਵਾਇਰਲ ਇੰਫੈਕਸ਼ਨ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਨਾਲ ਉਸ ਦੇ ਇਲਾਜ ਵਿਚ ਬਦਲਾਅ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੋਵੇਂ ਹੀ ਬਿਮਾਰੀਆਂ ਤੋਂ ਬਚਾਅ ਲਈ ਪਰਹੇਜ਼ ਵਰਤਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਦੌਰਾਨ ਜ਼ਿਆਦਾ ਤਰਲ ਖਾਧ ਪਦਾਰਥਾਂ ਦਾ ਸੇਵਨ ਕਰਨ ਅਤੇ ਪੌਸ਼ਟਿਕ ਆਹਾਰ ਲੈਣ ਦੀ ਗੱਲ ਕਹੀ ਹੈ।

ਕੀ ਹੈ ਕੋਰੋਨਾ ਵਾਇਰਸ

ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰਮਨ ਗੁਪਤਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਸੰਕ੍ਰਮਣ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਇਹ ਜਾਨਵਰਾਂ ਵਿਚ ਵੀ ਆਮ ਹੈ। ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਕੋਰੋਨਾ ਵਾਇਰਸ ਜਾਨਵਰਾਂ ਤਕ ਪਹੁੰਚ ਜਾਂਦਾ ਹੈ। ਨਵਾਂ ਚੀਨੀ ਕੋਰੋਨਾ ਵਾਇਰਸ ਸਾਰਸ ਵਾਇਰਸ ਵਾਂਗ ਹੈ, ਜਿਸਨੇ ਸੈਂਕਡ਼ਿਆਂ ਨੂੰ ਸੰਕ੍ਰਮਿਤ ਕੀਤਾ ਹੈ। ਹਾਂਗਕਾਂਗ ਯੂੁਨੀਵਰਸਿਟੀ ਵਿਚ ਸਕੂਲ ਆਫ ਪਬਲਿਕ ਹੈਲਥ ਦੇ ਵਾਇਰੋਲਾਜਿਸਟ ਲਿਓ ਪੂਣੇ ਨੇ ਪਹਿਲਾਂ ਇਸ ਵਾਇਰਸ ਨੂੰ ਡਿਕੋਡ ਕੀਤਾ ਸੀ। ਵਾਇਰਸ ਇਕ ਜਾਨਵਰ ਵਿਚ ਸ਼ੁਰੂ ਹੋਇਆ ਅਤੇ ਮਨੁੱਖਾਂ ਵਿਚ ਫੈਲਿਆ ਗਿਆ। ਇਸ ਤੋਂ ਪਹਿਲਾਂ 2002 ਵਿਚ ਵੀ ਕੋਰੋਨਾ ਵਾਇਰਸ ਨੇ ਚੀਨ ਦੇ ਲੋਕਾਂ ’ਤੇ ਹਮਲਾ ਕੀਤਾ ਗਿਆ।

ਲੱਛਣ

ਵਾਇਰਸ ਲੋਕਾਂ ਨੂੰ ਬੀਮਾਰ ਕਰ ਸਕਦੇ ਹਨ। ਕੋਰੋਨਾ ਵਾਇਰਸ ਦੇ ਲੱਛਣਾਂ ਵਿਚ ਨੱਕ ਵਹਿਣਾ, ਖਾਂਸੀ, ਗਲੇ ਵਿਚ ਖਰਾਸ਼, ਕਦੇ ਕਦੇ ਸਿਰ ਦਰਦ ਅਤੇ ਬੁਖਾਰ ਤੋਂ ਇਲਾਵਾ ਪੇਟ ਦਰਦ ਅਤੇ ਡਾਈਰਿਆ ਸ਼ਾਮਲ ਹੈ। ਲੱਛਣ ਕੁਝ ਦਿਨਾਂ ਤਕ ਰਹਿ ਸਕਦੇ ਹਨ। ਕਮਜ਼ੋਰ ਇਮਊਨੀਨਿਟੀ ਕਮਜ਼ੋਰ ਵਾਲੇ ਲੋਕ ਇਸ ਦੇ ਨਿਸ਼ਾਨੇ ’ਤੇ ਹਨ। ਬਜ਼ੁਰਗ ਅਤੇ ਬੱਚੇ ਆਸਾਨੀ ਤੋਂ ਸ਼ਿਕਾਰ ਹੁੰਦੇ ਹਨ।

ਸੰਕ੍ਰਮਣ ਦਾ ਇਲਾਜ

ਕੋਰੋਨਾ ਵਾਇਰਸ ਸੰਕ੍ਰਮਣ ਕੋਈ ਵਿਸ਼ੇਸ਼ ਇਲਾਜ ਨਹੀਂ ਹੈ। ਜ਼ਿਆਦਾਤਰ ਸਮਾਂ, ਲੱਛਣ ਆਪਣੇ ਆਪ ਹੀ ਚਲੇ ਜਾਣਗੇ।

ਡਾਕਟਰ ਦਰਦ ਜਾਂ ਬੁਖਾਰ ਦੀ ਦਵਾਈ ਤੋਂ ਲੱਛਣਾਂ ਵਿਚ ਰਾਹਤ ਦੇ ਸਕਦੇ ਹਨ। ਕਮਰੇ ਵਿਚ ਹਿਊਮਿਡੀਫਾਇਰ ਜਾਂ ਗਰਮ ਪਾਣੀ ਨਾਲ ਨਹਾਉਣਾ, ਗਲੇ ਵਿਚ ਖਰਾਸ਼ ਜਾਂ ਖਾਂਸੀ ਨਾਲ ਮਦਦ ਕਰ ਸਕਦੇ ਹਾਂ।

ਮਰੀਜ਼ਾਂ ਨੂੰ ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਆਰਾਮ ਕਰਨਾ ਚਾਹੀਦਾ ਹੈ।

Posted By: Tejinder Thind