ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੀ.ਸੀ.ਐੱਮ.ਐੱਸ.ਡੀ ਕਾਲਜ ਫਾਰ ਵੂਮੈਨ ਵਿਖੇ ਸਾਈਕੋਲੋਜੀ ਵਿਭਾਗ ਵੱਲੋਂ ਲੈਂਗੂਏਜ ਲੈਬ ਵਿੱਚ ਗੈਸਟ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਡਾ: ਰੁਚੀ ਸਿੰਘ ਗੌੜ ਇਸ ਦਿਨ ਦੇ ਬੁਲਾਰੇ ਸਨ। ਇਸ ਗੈਸਟ ਲੈਕਚਰ ਦਾ ਵਿਸ਼ਾ ਜੇਰੀਏਟਿ੍ਕ ਤੇ ਪੈਲੀਏਟਿਵ ਕੇਅਰ ਸੀ। ਸਪੀਕਰ ਨੇ ਆਪਣੇ ਕਲੱਬ ਮੈਂਬਰਾਂ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਤਾਂ ਜੋ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਪੈਲੀਏਟਿਵ ਕੇਅਰ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਵਿਸ਼ੇਸ਼ ਡਾਕਟਰੀ ਦੇਖਭਾਲ ਹੈ ਜੋ ਟਰਮੀਨਲ ਬਿਮਾਰੀ ਤੋਂ ਪੀੜਤ ਹਨ। ਇਸ ਦਾ ਮੁੱਖ ਜ਼ੋਰ ਮਰੀਜ਼ ਅਤੇ ਉਸ ਦੇ ਪਰਿਵਾਰ ਦੇ ਜੀਵਨ ਦੀ ਗੁਣਵੱਤਾ ਨੂੰ ਸੁਧਾਰਨਾ ਹੈ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਬੁਧੀਆ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪਿੰ੍ਸੀਪਲ ਪੋ੍ (ਡਾ.) ਪੂਜਾ ਪਰਾਸ਼ਰ ਨੇ ਜਾਗਰੂਕਤਾ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਰੋਟੇਰੀਅਨ ਡਾ: ਰੁਚੀ ਸਿੰਘ (ਪ੍ਰਧਾਨ), ਰੋਟੇਰੀਅਨ ਨਵਤੇਜ ਸਿੰਘ (ਸਕੱਤਰ), ਰੋਟਰੀ ਕਲੱਬ ਆਫ਼ ਜਲੰਧਰ ਹੈਲਪਿੰਗ ਹੈਂਡਜ਼, ਰੋਟਰੀ ਕਲੱਬ ਆਫ਼ ਜਲੰਧਰ ਹੈਲਪਿੰਗ ਹੈਂਡਜ਼ ਦੇ ਰੋਟੇਰੀਅਨ ਰੂਬਲ ਸਿਡਾਨਾ (ਪੋ੍ਜੈਕਟ ਡਾਇਰੈਕਟਰ), ਰੋਟਰੀ ਕਲੱਬ ਆਫ਼ ਜਲੰਧਰ ਨਾਰਥ ਦੇ ਰੋਟੇਰੀਅਨ ਪੁਨੀਤ ਜਿੰਦਲ (ਸਕੱਤਰ) ਅਤੇ ਡਾ. ਰੋਟਰੈਕਟ ਕਲੱਬ ਦੀ ਪ੍ਰਧਾਨ ਸਿ੍ਸ਼ਟੀ ਸਿਡਾਨਾ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ।