ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੇ੍ਮਚੰਦ ਮਾਰਕੰਡਾ ਐੱਸਡੀ ਕਾਲਜ ਦੀ ਐੱਨਸੀਸੀ ਕੈਡਿਟ ਅੰਡਰ-ਅਫਸਰ ਮਨੀਸ਼ਾ ਅਤੇ ਕੈਡਿਟ ਰਾਣੀ ਨੇ 6000 ਰੁਪਏ ਦੀ ਕੈਡਿਟ ਵੈੱਲਫੇਅਰ ਸਕਾਲਰਸ਼ਿਪ ਪ੍ਰਰਾਪਤ ਕੀਤੀ ਹੈ। ਇਹ ਸਕਾਲਰਸ਼ਿਪ ਉਨ੍ਹਾਂ ਕੈਡਿਟਾਂ ਨੂੰ ਦਿੱਤੀ ਜਾਂਦੀ ਹੈ, ਜੋ ਪੜ੍ਹਾਈ ਦੇ ਨਾਲ ਐੱਨਸੀਸੀ ਵਿਚ ਬਹੁਤ ਵਧੀਆ ਪ੍ਰਦਰਸਨ ਕਰਦੇ ਹਨ। ਕਰਨਲ ਨਰਿੰਦਰ ਤੂਰ (2 ਪੰਜਾਬ ਗਰਲਜ਼ ਬਟਾਲੀਅਨ ਦੇ ਕਮਾਂਡਿੰਗ ਅਫਸਰ) ਨੇ ਕੈਡਿਟਾਂ ਨੂੰ ਸਕਾਲਰਸ਼ਿਪ ਦੇ ਚੈੱਕ ਪ੍ਰਦਾਨ ਕੀਤੇ। ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪਿੰ੍ਸੀਪਲ ਡਾ. ਪੂਜਾ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਵਿਚ ਸਖਤ ਮਿਹਨਤ ਕਰਨ ਲਈ ਐੱਨਸੀਸੀ ਦੇ ਇੰਚਾਰਜ ਲੈਫਟੀਨੈਂਟ ਪਿ੍ਰਆ ਮਹਾਜਨ ਦੀ ਵੀ ਸ਼ਲਾਘਾ ਕੀਤੀ।