ਰਾਕੇਸ਼ ਗਾਂਧੀ, ਜਲੰਧਰ

ਸਟੇਟ ਬੈਂਕ ਆਫ਼ ਇੰਡੀਆ ਦੀ ਨਿਊ ਜਵਾਹਰ ਨਗਰ ਸ਼ਾਖਾ ਕੂਲ ਰੋਡ ਨੇ ਆਪਣੀ ਸ਼ਾਖਾ ਦੇ ਵਿਹੜੇ 'ਚ ਕਰਜ਼ੇ ਮੇਲੇ ਸਬੰਧੀ ਗਾਹਕ ਮੀਟਿੰਗ ਕਰਵਾਈ ਜਿਸ ਵਿਚ ਨਵੇਂ ਗਾਹਕਾਂ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਦੇ ਮੌਜੂਦਾ ਗਾਹਕਾਂ, ਘਰੇਲੂ ਕਰਜ਼ਾ, ਸਿੱਖਿਆ ਸਬੰਧੀ ਕਰਜ਼ਾ, ਨਿੱਜੀ ਕਰਜ਼ੇ ਆਦਿ ਸ਼ਾਮਲ ਹਨ। ਇਸ ਪੋ੍ਗਰਾਮ ਵਿਚ ਐੱਸਬੀਆਈ ਦੇ ਅਧਿਕਾਰੀਆਂ ਨੇ ਗਾਹਕਾਂ ਨੂੰ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਜਾਣੂ ਕਰਵਾਇਆ। ਗਾਹਕਾਂ ਦੇ ਸੁਪਨੇ, ਘਰ, ਕਾਰ ਆਦਿ ਪ੍ਰਰਾਪਤ ਕਰਨ 'ਚ ਮਦਦ ਕਰ ਸਕਦੇ ਹਨ। ਮੌਜੂਦਾ ਕਰਜ਼ਾ ਗਾਹਕ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਨੂੰ ਹੱਲ ਕਰਨ ਲਈ ਅਧਿਕਾਰੀ ਨੂੰ ਵੀ ਮੌਜੂਦ ਹੋਣਾ ਚਾਹੀਦਾ ਹੈ। ਇਸ ਦੀਆਂ ਯੋਜਨਾਵਾਂ 'ਚ ਗਾਹਕਾਂ ਦੀਆਂ ਸਹੂਲਤਾਂ ਦੇ ਆਧਾਰ 'ਤੇ ਯੋਜਨਾਵਾਂ 'ਚ ਬਦਲਾਅ ਕਰਨਾ ਭਾਰਤੀ ਸਟੇਟ ਬੈਂਕ ਦੀ ਵਿਸ਼ੇਸ਼ਤਾ ਰਹੀ ਹੈ। ਖੇਤਰੀ ਵਪਾਰ ਦਫਤਰ ਜਲੰਧਰ ਦੇ ਖੇਤਰੀ ਪ੍ਰਬੰਧਕ ਪ੍ਰਦੀਪ ਕੁਮਾਰ ਨੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਵੱਖ-ਵੱਖ ਕਰਜ਼ਾ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਪ੍ਰਬੰਧਕ ਜਤਿੰਦਰ ਮੋਹਨ ਕਾਲੀਆ, ਐੱਸਬੀਆਈ ਕਾਰਡ ਅਧਿਕਾਰੀ, ਐੱਸਬੀਆਈ ਜੀਵਨ ਬੀਮਾ ਅਧਿਕਾਰੀ ਤੇ ਗੁਰਮੇਲ ਸਿੰਘ, ਐੱਮਪੀ ਐੱਸਟੀ ਸੇਲ ਰਾਜ ਕੁਮਾਰ, ਪਵਨ ਕੁਮਾਰ ਬੱਸੀ, ਸੁਖਵਿੰਦਰ ਕੌਰ, ਕਮਲਦੀਪ ਕੌਰ ਤੇ ਸੀਮਾ ਹਾਜ਼ਰ ਸਨ।