ਵਿਨੋਦ ਕੁਮਾਰ, ਅੱਪਰਾ : ਅੱਪਰਾ ਦੇ ਮੰਡੀ ਰੋਡ ਵਿਖੇ ਸਥਿਤ ਇੱਛਾ ਪੂਰਨ ਸ਼ਨੀ ਮੰਦਰ 'ਚ ਸਾਲਾਨਾ ਧਾਰਮਿਕ ਸਮਾਗਮ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਦੀ ਅਗਵਾਈ ਹੇਠ ਪੂਰਨ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸਵੇਰ ਦੇ ਸਮੇਂ ਝੰਡੇ ਦੀ ਰਸਮ ਨਿਭਾਈ ਗਈ। ਉਪਰੰਤ ਸਰਬੱਤ ਦੇ ਭਲੇ ਲਈ ਹਵਨ ਯੱਗ ਕਰਵਾਇਆ ਗਿਆ ਤੇ ਸ਼ਨੀ ਦੇਵ ਦੀ ਪੂਜਾ ਕੀਤੀ ਗਈ। ਸ਼ਾਮ ਸਮੇਂ ਕੀਰਤਨ ਤੇ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਕੇਕ ਵੀ ਕੱਟਿਆ ਗਿਆ ਤੇ ਕੜ੍ਹੀ-ਚੌਲ ਦਾ ਲੰਗਰ ਵੀ ਵਰਤਾਇਆ ਗਿਆ।