ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਦਿੱਲੀ ਲੰਬੇ ਚੱਲੇ ਕਿਸਾਨੀ ਅੰਦੋਲਨ ਦੌਰਾਨ ਫੌਤ ਹੋਏ ਕਿਸਾਨਾਂ ਨੂੰ ਸਮਰਪਿਤ 'ਸਨਮਾਨ ਸਮਾਰੋਹ' ਅੱਜ ਬਿਆਸ ਪਿੰਡ ਵਿਖੇ ਇਕ ਨਿੱਜੀ ਪੈਲੇਸ 'ਚ ਸਵੇਰੇ 10 ਵਜੇ ਤੋਂ 2 ਵਜੇ ਤਕ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ (ਰਜਿ.) ਪੰਜਾਬ ਦੀ ਅਗਵਾਈ ਵਿਚ ਇਲਾਕੇ ਦੇ ਕਿਸਾਨਾਂ ਨਾਲ ਮਿਲ ਕੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਸਨਮਾਨ ਸਮਾਰੋਹ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਮਾਰੂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸੰਘਰਸ਼ ਦੌਰਾਨ ਆਪਣੀਆਂ ਪ੍ਰਰਾਣਾਂ ਦੀ ਆਹੂਤੀ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ ਵਿਚ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਸਮਾਜਸੇਵੀ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕਰਨ ਸਬੰਧੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਉਕਤ ਸਮਾਗਮ ਦੇ ਸਬੰਧ 'ਚ ਮੇਘਾਲਿਆ ਦੇ ਗਵਰਨਰ ਸੱਤਿਆ ਪਾਲ ਮਲਿਕ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜਿਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾ ਰਿਹਾ ਹੈ। ਸੱਤਿਆਪਾਲ ਮਲਿਕ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਕਿਸਾਨ ਆਗੂ ਤੇ ਪ੍ਰਧਾਨ ਹਰਸੁਿਲੰਦਰ ਸਿੰਘ ਿਢੱਲੋਂ ਦੇ ਕਿਸ਼ਨਗੜ੍ਹ ਗ੍ਹਿ ਵਿਖੇ ਸ਼ਾਮ ਕਰੀਬ 6:15 ਵਜੇ ਪਹੁੰਚਣ 'ਤੇ ਉਨ੍ਹਾਂ ਦਾ ਇਲਾਕੇ ਦੇ ਕਿਸਾਨਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇੱਥੋਂ ਹੀ ਉਹ ਬਿਆਸ ਪਿੰਡ ਸਨਮਾਨ ਸਮਾਰੋਹ ਵਿਚ ਪਹੁੰਚਣਗੇ। ਇਸ ਮੌਕੇ ਕਰਤਾਰਪੁਰ ਡੀਐੱਸਪੀ ਸੁਰਿੰਦਰ ਪਾਲ ਧੌਗੜੀ, ਐੱਸਐੱਚਓ ਮਕਸੂਦਾਂ ਮਨਜੀਤ ਸਿੰਘ, ਐੱਸਐੱਚਓ ਕਰਤਾਰਪੁਰ ਰਮਨਦੀਪ ਸਿੰਘ, ਸੀਆਈਡੀ ਕਰਤਾਰਪੁਰ ਇੰਚਾਰਜ ਸਬ-ਇੰਸਪੈਕਟਰ ਅਜੈਬ ਸਿੰਘ, ਚੌਕੀ ਇੰਚਾਰਜ ਬਲਵੀਰ ਸਿੰਘ ਬੱੁਟਰ, ਕੇਵਲ ਸਿੰਘ ਸੱਤੋਵਾਲੀ, ਮੱਖਣ ਸਿੰਘ ਰਹੀਮਪੁਰ, ਅੰਮਿ੍ਤਪਾਲ ਸਿੰਘ ਖੱਖ, ਗੁਰਪ੍ਰਰੀਤ ਸਿੰਘ ਬੁੱਟਰ, ਪਿੰਦਰ ਕਾਲਾ ਬੱਕਰਾ, ਜਸਕਰਨ ਸਿੰਘ ਜੱਸਾ ਜਫ਼ਲਾਂ, ਦਿਲਬਾਗ ਸਿੰਘ ਤਲਵੰਡੀ, ਡਾ. ਗੁਰਚਰਨ ਕੋਟਲੀ, ਸਰਪੰਚ ਪ੍ਰਦੀਪ ਕੁਮਾਰ ਬੱਲਾਂ, ਉਂਕਾਰ ਸਿੰਘ ਮੰਨਣ, ਹਰਜਿੰਦਰ ਸਿੰਘ ਦੋਦੇ, ਗੁਰਦੀਪ ਸਿੰਘ ਚੱਕ ਝੰਡੂ, ਦਲਜੀਤ ਸਿੰਘ ਧੋਗੜੀ, ਜਸਪ੍ਰਰੀਤ ਸਿੰਘ ਸੀਤਲਪੁਰ, ਸਤਿੰਦਰ ਸਿੰਘ ਭਤੀਜਾ ਆਦਿ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।