ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਕ ਅਹਿਮ ਮਤੇ ਰਾਹੀਂ ਪੰਥਕ ਲਿਖਾਰੀ ਤੇ ਕਵੀ ਡਾ. ਸਤਬੀਰ ਸਿੰਘ ਸ਼ਾਨ ਨੂੰ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਦੇਖਦੇ ਹੋਏ ਕਮੇਟੀ ਦੀ 'ਗਵਰਨਿੰਗ ਬਾਡੀ ਆਫ ਮੀਡੀਆ ਡਿਪਾਰਟਮੈਂਟ' ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਹੈ।

ਡਾ. ਸ਼ਾਨ ਦੇ ਸਪੁੱਤਰ ਮਨਦੀਪ ਸਿੰਘ (ਮੀਤ ਪ੍ਰਧਾਨ ਸੋਈ ਦੋਆਬਾ ਜ਼ੋਨ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਉਨ੍ਹਾਂ ਨੇ ਸਾਲ 2010 'ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੇ ਸੁਖਬੀਰ ਦੀਆਂ ਬੁਲੰਦੀਆਂ ਨਾਂ ਦੀ ਇਕ ਮੈਗਜ਼ੀਨ ਵੀ ਤਿਆਰ ਕੀਤੀ ਸੀ, ਜਿਸ ਨੂੰ ਬਿਕਰਮ ਸਿੰਘ ਮਜੀਠੀਆ ਵਲੋਂ ਰਿਲੀਜ਼ ਕੀਤਾ ਗਿਆ ਸੀ। ਇਸੇ ਤਰ੍ਹਾਂ ਮੰਤਰੀ ਮੰਡਲ ਦੀ ਕਾਰਗੁਜ਼ਾਰੀ ਬਾਰੇ ਇਕ ਹੋਰ ਪੁਸਤਕ ਡਾ. ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਵਲੋਂ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਡਾ. ਸ਼ਾਨ ਪੰਥਕ ਲਿਖਾਰੀ ਤੇ ਕਵੀ ਹਨ। ਡਾ ਸਤਬੀਰ ਸਿੰਘ ਸ਼ਾਨ ਨੇ ਆਪਣੀ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ, ਬੀਬੀ ਰਣਜੀਤ ਕੌਰ, ਭੁਪਿੰਦਰ ਸਿੰਘ ਖਾਲਸਾ ਚੇਅਰਮੈਨ, ਹਰਿੰਦਰ ਸਿੰਘ ਕੇ. ਪੀ. ਤੇ ਸਮੂਹ ਅਕਾਲੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।

Posted By: Seema Anand