ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਥਾਨਕ ਸਪੋਰਟਸ ਸਕੂਲ 'ਚ 65ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਅੰਡਰ 14, 17 ਤੇ 19 ਸਾਲ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸੀਨੀਅਰ ਸਾਈ ਹਾਕੀ ਕੋਚ ਐੱਨਆਈਐੱਸ ਪਟਿਆਲਾ ਬਲਜੀਤ ਕੌਰ ਪੁੱਜੇ। ਇਸ ਮੌਕੇ ਅਬਜ਼ਰਵਰ ਨੀਟਾ ਮੱਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਕਨਵੀਨਰ ਪਿ੍ਰੰਸੀਪਲ ਚੰਦਰ ਸ਼ੇਖਰ ਤੇ ਸਹਾਇਕ ਕਨਵੀਨਰ ਮਧੂ ਬਾਲਾ ਨੇ ਦੱਸਿਆ ਕਿ ਪੀਆਈਐੱਸ ਮੋਹਾਲੀ ਦਾ ਸਾਰਥਕ ਵਾਲੀਆ 4 ਸੋਨ ਤਗਮੇ ਜਿੱਤ ਕੇ ਸਰਬੋਤਮ ਜਿਮਨਾਸਟ ਬਣਿਆ। ਟੀਮ ਚੈਂਪੀਅਨਸ਼ਿਪ ਅੰਡਰ 14 ਸਾਲ (ਲੜਕਿਆਂ) ਵਿਚੋਂ ਪਟਿਆਲਾ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਆਲ ਰਾਊਂਡ ਜਿਮਨਾਸਟਿਕ 'ਚ ਸਾਰਥਕ ਵਾਲੀਆ ਮੋਹਾਲੀ ਨੇ ਪਹਿਲਾ, ਸਾਹਿਲ ਨੇ ਦੂਜਾ ਤੇ ਸਮੀਰ ਨੇ ਤੀਜਾ ਸਥਾਨ ਹਾਸਲ ਕੀਤਾ। ਟੀ ਵਾਲਟ ਦੇ ਮੁਕਾਬਲੇ ਵਿਚੋਂ ਸਾਰਥਕ ਵਾਲੀਆ ਨੇ ਪਹਿਲਾ, ਗੁਰਕਰਨ ਸਿੰਘ ਨੇ ਦੂਜਾ ਤੇ ਆਯੂਸ਼ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਪੈਰਲਰ ਬਾਰ ਦੇ ਮੁਕਾਬਲੇ 'ਚੋਂ ਸਾਰਥਕ ਵਾਲੀਆ ਨੇ ਪਹਿਲਾ, ਸਮੀਰ ਨੇ ਦੂਜਾ ਤੇ ਲਲਿਤ ਨੇ ਤੀਜਾ ਸਥਾਨ ਹਾਸਲ ਕੀਤਾ। ਹਾਰੀਜੈਂਟਲ ਬਾਰ ਮੁਕਾਬਲੇ ਵਿਚੋਂ ਸਾਰਥਕ ਵਾਲੀਆ ਨੇ ਪਹਿਲਾ, ਅਮਨ ਅਰੋੜਾ ਨੇ ਦੂਜਾ ਅਤੇ ਅਮਨਦੀਪ ਸਿੰਘ ਤੇ ਗੁਰਕਰਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁਨੀਸ਼ ਕੁਮਾਰ, ਅਸ਼ਵਨੀ ਕੁਮਾਰ, ਸਵਰਨਜੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।