ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆਂ ਵਾਲਿਆਂ ਦੀ 36ਵੀਂ ਸਾਲਾਨਾ ਬਰਸੀ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ 17ਵਾਂ ਕਬੱਡੀ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦੇ ਉਦਾਘਟਨੀ ਮੈਚ ਮੌਕੇ 55 ਕਿੱਲੋ ਭਾਰ ਵਰਗ 'ਚ ਬੋਪਾਰਾਏ ਤੇ ਘੁਮਿਆਰਾਂ ਦੀਆਂ ਕਬੱਡੀ ਟੀਮਾਂ ਦੇ ਮੈਚ ਕਰਵਾਏ ਗਏ। ਟੂਰਨਾਮੈਂਟ ਦਾ ਉਦਘਾਟਨੀ ਮੈਚ ਸ਼ੁਰੂ ਕਰਵਾਉਣ ਸਮੇਂ ਸਰਪੰਚ ਸੁਰਿੰਦਰ ਕੌਰ, ਸਤਨਾਮ ਸਿੰਘ ਬਾਹੀਆ, ਸੁਖਦੇਵ ਸਿੰਘ ਬਾਹੀਆ, ਜਰਨੈਲ ਸਿੰਘ ਬਾਹੀਆ (ਦੋਨੋਂ ਸਾਬਕਾ ਸਰਪੰਚ), ਜਥੇ. ਗੁਰਦੀਪ ਸਿੰਘ ਬਾਹੀਆ, ਸੰਦੀਪ ਸਿੰਘ ਬੁੱਟਰ, ਪ੍ਰਦੁੰਮਣ ਸਿੰਘ ਬਾਹੀਆ, ਜਸਵੀਰ ਕੌਰ ਬਾਹੀਆ, ਸੰਤੋਖ ਸਿੰਘ, ਰਵਿੰਦਰਪਾਲ ਬਿੰਦਰ, ਚਰਨਜੀਤ ਸਿੰਘ, ਜਸਵੀਰ ਕੌਰ (ਸਾਰੇ ਪੰਚ), ਬਲਵਿੰਦਰ ਸਿੰਘ ਬਿੱਲਾ ਬਾਹੀਆ, ਜੱਸਾ ਸਿੰਘ, ਆਦਿ ਹਾਜ਼ਰ ਸਨ। ਟੂਰਨਾਮੈਂਟ ਲਈ ਐਨ.ਆਰ.ਆਈ. ਭਰਾਵਾਂ ਵਿੱਚੋਂ ਮਹਿੰਦਰ ਸਿੰਘ ਬਾਹੀਆ, ਜਗੀਰ ਸਿੰਘ ਬਾਹੀਆ, ਅਵਤਾਰ ਸਿੰਘ ਬਾਹੀਆ, ਗੁਰਪ੍ਰਰੀਤ ਸਿੰਘ ਬਾਹੀਆ, ਅਸ਼ਵਨੀ ਬਾਹੀਆ, ਮਨਦੀਪ ਸਿੰਘ ਬਾਹੀਆ, ਅਮਨੀ ਬਾਹੀਆ (ਸਾਰੇ ਯੂ.ਐਸ.ਏ.) ਵਾਲਿਆਂ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਅਤੇ ਓਪਨ ਕਬੱਡੀ ਕਲੱਬਾਂ ਦੇ ਮੁਕਾਬਲੇ 28 ਮਈ ਨੂੰ ਹੋਣਗੇ ਅਤੇ ਜੇਤੂ ਟੀਮਾਂ ਨੂੰ ਵਿਧਾਇਕ ਬਲਕਾਰ ਸਿੰਘ ਇਨਾਮ ਦੇ ਕੇ ਸਨਮਾਨਿਤ ਕਰਨਗੇ। 30 ਮਈ ਨੂੰ ਬਰਸੀ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ।