ਅਮਰਜੀਤ ਸਿੰਘ ਵੇਹਗਲ, ਜਲੰਧਰ : ਜਲੰਧਰ ਦੇ ਪਠਾਨਕੋਟ ਬਾਈਪਾਸ ਨੇੜੇ ਸਥਿਤ ਕੇਐੱਮਵੀ ਸਕੂਲ ਦੇ ਬਾਹਰ ਸਕੂਲ ਦੀ ਹੀ ਬੱਸ ਹੇਠਾਂ ਆਉਣ ਨਾਲ ਇਕ ਵਿਦਿਆਰਥੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੇ ਦੀ ਪਛਾਣ ਆਰਵ ਮਹਿਤਾ ਵਾਸੀ ਭੈਰੋਂ ਬਾਜ਼ਾਰ ਜਲੰਧਰ ਦੇ ਰੂਪ ਵਿਚ ਹੋਈ ਹੈ।

ਘਟਨਾ ਉਪਰੰਤ ਬੱਸ ਡਰਾਈਵਰ ਮੌਕੇ ਤੋਂ ਬੱਸ ਛੱਡ ਕੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆl ਸਾਵਧਾਨੀ ਦੇ ਤੌਰ 'ਤੇ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਸਕੂਲ ਦੀ ਬੱਸ ਕਬਜ਼ੇ 'ਚ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਚੇ ਦੇ ਵਾਰਸ ਬੱਚੇ ਨੂੰ ਐਕਟਿਵਾ 'ਤੇ ਸਕੂਲ ‘ਚੋਂ ਛੁੱਟੀ ਹੋਣ ਉਪਰੰਤ ਘਰ ਵਾਪਸ ਲੈ ਕੇ ਜਾ ਰਹੇ ਸਨ ਤੇ ਬਾਹਰ ਨਿਕਲਦਿਆਂ ਹੀ ਜਿਸ ਸਕੂਲ 'ਚ ਬੱਚਾ ਪੜ੍ਹ ਰਿਹਾ ਸੀ, ਉਸੇ ਸਕੂਲ ਦੀ ਬੱਸ ਨੇ ਉਸ ਨੂੰ ਕੁਚਲ ਦਿੱਤਾ।

Posted By: Seema Anand