ਰਾਕੇਸ਼ ਗਾਂਧੀ, ਜਲੰਧਰ : ਸ਼ਹਿਰ ਦੇ ਥਾਣਾ ਤਿੰਨ ਇਲਾਕੇ ਦੇ ਲਾਲ ਬਾਜ਼ਾਰ ਦੇ ਹੌਜਰੀ ਵਪਾਰੀ ਦੇ ਗੁਦਾਮ ’ਚ ਮ੍ਰਿਤਕ ਮਿਲੇ ਨੌਜਵਾਨ ਸੰਜੀਤ ਮਾਹਤੋ ਦੀ ਮੌਤ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਸੰਜੀਤ ਦੀ ਮੌਤ ਤੋਂ ਪਹਿਲਾਂ ਉਸ ਨਾਲ ਬਦਫੈਲੀ ਹੋਈ ਸੀ ਤੇ ਉਹ ਉਸਦੇ ਦੋਸਤ ਸਚਿਨ ਨੇ ਕੀਤੀ ਸੀ। ਬਦਫੈਲੀ ਦੌਰਾਨ ਸੰਜੀਤ ਨੂੰ ਮਿਰਗੀ ਦਾ ਦੌਰਾ ਪੈ ਗਿਆ ਤੇ ਉਹ ਬੇਹੋਸ਼ ਹੋ ਗਿਆ। ਸੰਜੀਤ ਦੇ ਬੇਹੋਸ਼ ਹੋਣ ਤੋਂ ਬਾਅਦ ਸਚਿਨ ਨੇ ਕਮਰੇ ’ਚ ਪਏ ਸਾਮਾਨ ਨੂੰ ਅੱਗ ਲਾ ਦਿੱਤੀ ਤੇ ਭੱਜ ਗਿਆ। ਸੀਸੀਟੀਵੀ ਕੈਮਰੇ ’ਚ ਸਚਿਨ ਦੀ ਤਸਵੀਰ ਆ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਪੁਲਿਸ ਨੇ ਉਸਦੇ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਧਾਰਾ ਬਦਲ ਸਕਦੀ ਹੈ।

ਗ੍ਰਿਫ਼ਤਾਰ ਮੁਲਜ਼ਮ ਸੂਦਾਂ ਚੌਕ ਵਾਸੀ ਸਚਿਨ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਪਿੰਡ ਮਰਾਂਚੀ, ਥਾਣਾ ਬਚਵਾੜਾ, ਜ਼ਿਲ੍ਹਾ ਬੇਗੂਸਰਾਏ, ਬਿਹਾਰ ਦਾ ਰਹਿਣ ਵਾਲਾ ਹੈ। ਸੰਜੀਤ ਵੀ ਉੱਥੋਂ ਦਾ ਹੀ ਰਹਿਣ ਵਾਲਾ ਸੀ ਜਿਸ ਨਾਲ ਉਸ ਨਾਲ ਦੋਸਤੀ ਹੋ ਗਈ ਸੀ। ਉਸਨੇ ਦੱਸਿਆ ਕਿ ਉਹ ਤੇ ਸੰਜੀਤ ਇਕੱਠੇ ਹੀ ਸ਼ਰਾਬ ਪੀਂਦੇ ਸਨ। ਸਚਿਨ ਨੇ ਦੱਸਿਆ ਕਿ ਸੰਜੀਤ ਨੂੰ ਆਪਣੇ ਨਾਲ ਗ਼ਲਤ ਕੰਮ ਕਰਵਾਉਣ ਦਾ ਸ਼ੌਕ ਸੀ ਤੇ ਉਸ ਤੋਂ ਕਈ ਵਾਰ ਉਸਨੇ ਆਪਣਾ ਸ਼ੌਕ ਪੂਰਾ ਕਰਵਾਇਆ ਸੀ। ਸ਼ੁੱਕਰਵਾਰ ਰਾਤ ਨੂੰ ਵੀ ਸੰਜੀਤ ਨੇ ਉਸ ਨੂੰ ਆਪਣੇ ਘਰ ਬੁਲਾਇਆ ਤੇ ਦੋਵਾਂ ਨੇ ਰਲ਼ ਕੇ ਸ਼ਰਾਬ ਪੀਤੀ। ਸੰਜੀਤ ਨੇ ਉਸ ਨੇ ਆਪਣੇ ਨਾਲ ਕੁਝ ਕਰਨ ਲਈ ਕਿਹਾ ਜਿਸ ਤੋਂ ਬਾਅਦ ਉਸ ਨੇ ਹੋਰ ਜ਼ਿਆਦਾ ਸ਼ਰਾਬ ਪੀ ਲਈ। ਸਚਿਨ ਨੇ ਦੱਸਿਆ ਕਿ ਜਦੋਂ ਉਹ ਉਸ ਨਾਲ ਬਦਫੈਲੀ ਕਰ ਰਿਹਾ ਸੀ ਤਾਂ ਸੰਜੀਤ ਨੂੰ ਮਿਰਗੀ ਦਾ ਦੌਰਾ ਪੈ ਗਿਆ। ਉਸ ਨੇ ਉਸ ਨੂੰ ਉਠਾਉਣ ਦਾ ਯਤਨ ਕੀਤਾ ਪਰ ਉਹ ਬੇਹੋਸ਼ ਹੋ ਚੁੱਕਾ ਸੀ। ਉਸ ਨੂੰ ਲੱਗਾ ਕਿ ਸ਼ਾਇਦ ਸੰਜੀਤ ਦੀ ਮੌਤ ਹੋ ਗਈ ਹੈ। ਉਸ ਨੂੰ ਡਰ ਸੀ ਕਿ ਜਦੋਂ ਪੁਲਿਸ ਆਵੇਗੀ ਤਾਂ ਉਸਦਾ ਭੇਤ ਖੁੱਲ੍ਹ ਜਾਵੇਗਾ। ਇਸੇ ਕਾਰਨ ਉਸ ਨੂੰ ਡਾਕਟਰ ਕੋਲ ਲਿਜਾਣ ਦੀ ਬਜਾਏ ਸਬੂਤ ਮਿਟਾਉਣ ਲਈ ਕਮਰੇ ’ਚ ਪਏ ਸਾਮਾਨ ਨੂੰ ਅੱਗ ਲਾ ਦਿੱਤੀ ਤੇ ਉਸਦਾ ਮੋਬਾਈਲ ਲੈ ਕੇ ਚਲਾ ਗਿਆ। ਉੱਥੇ ਹੀ ਸੀਆਈਏ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਮ੍ਰਿਤਕ ਦਾ ਮੋਬਾਈਲ ਗ਼ਾਇਬ ਸੀ, ਉਸਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਨਗਨ ਸੀ ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਸੀ। ਜਦੋਂ ਉਨ੍ਹਾਂ ਨੇ ਫੋਨ ਡੰਪ ਉਠਾਏ ਤਾਂ ਸਚਿਨ ਦਾ ਨੰਬਰ ਆਇਆ। ਉੱਥੇ ਹੀ ਘਰ ਦੇ ਕੋਲ ਲੱਗੇ ਸੀਸੀਟੀਵੀ ਕੈਮਰੇ ’ਚ ਸਚਿਨ ਰਾਤ ਦੋ ਵਜੇ ਨਜ਼ਰ ਆਇਆ ਸੀ। ਅਜਿਹੇ ’ਚ ਉਸ ਨੂੰ ਫੜਿਆ ਗਿਆ ਤਾਂ ਉਸ ਨੇ ਸਾਰਾ ਸੱਚ ਬਿਆਨ ਕਰ ਦਿੱਤਾ। ਸੋਮਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਲਾਕਡਾਊਨ ਤੋਂ ਪਹਿਲਾਂ ਪਤਨੀ ਤੇ ਬੱਚਿਆਂ ਨੂੰ ਘਰ ਛੱਡ ਆਇਆ ਸੀ, ਉਦੋਂ ਤੋਂ ਸ਼ੁਰੂ ਹੋ ਗਿਆ ਸੀ ‘ਦੋਸਤਾਨਾ’

ਸਚਿਨ ਨੇ ਪੁਲਿਸ ਨੂੰ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਸੰਜੀਤ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ। ਉਸੇ ਦੌਰਾਨ ਉਹ ਪਤਨੀ ਤੇ ਬੱਚਿਆਂ ਨੂੰ ਪਿੰਡ ਛੱਡ ਆਇਆ ਜਿਸ ਤੋਂ ਬਾਅਦ ਉਹ ਇਕੱਲਾ ਰਹਿਣ ਲੱਗਾ। ਦੋਵੇਂ ਅਕਸਰ ਰੋਜ਼ ਰਾਤ ਨੂੰ ਇਕੱਠੇ ਹੀ ਰਹਿੰਦੇ ਸਨ ਜਿਸ ਕਾਰਨ ਦੋਵਾਂ ’ਚ ‘ਦੋਸਤਾਨਾ’ ਸਬੰਧ ਸ਼ੁਰੂ ਹੋ ਗਏ ਸਨ। ਸੰਜੀਤ ਬੀਤੇ ਮਹੀਨੇ ਆਪਣੇ ਪਿੰਡ ਗਿਆ ਸੀ ਤੇ ਵੀਰਵਾਰ ਨੂੰ ਹੀ ਪਰਤਿਆ ਸੀ। ਅਗਲੇ ਦਿਨ ਹੀ ਉਸ ਨੇ ਰਾਤ ਨੂੰ ਸਚਿਨ ਨੂੰ ਬੁਲਾਇਆ ਜਿਸ ਤੋਂ ਬਾਅਦ ਉਸ ਨੂੰ ਆਪਣੀ ਜਾਨ ਗੁਆਉਣੀ ਪਈ।

ਜਿਊਂਦਾ ਸਾੜਨ ਦਾ ਕੀਤਾ ਸੀ ਯਤਨ ਤਾਂ ਹੋ ਸਕਦੈ ਹੱਤਿਆ ਦਾ ਮਾਮਲਾ ਦਰਜ

ਸਚਿਨ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਸਚਿਨ ਬੇਹੋਸ਼ ਹੋ ਗਿਆ ਤਾਂ ਉਸ ਨੇ ਉਸ ਨੂੰ ਮਰਿਆ ਸਮਝ ਲਿਆ ਸੀ। ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ ਕਿ ਸੰਜੀਤ ਨਾਲ ਜ਼ਬਰਦਸਤੀ ਤਾਂ ਨਹੀਂ ਹੋ ਰਹੀ ਸੀ ਜਿਸਦਾ ਵਿਰੋਧ ਕਰਨ ’ਤੇ ਉਸ ਨੂੰ ਮਾਰ ਦਿੱਤਾ ਗਿਆ ਹੋਵੇ। ਹੁਣ ਪੁਲਿਸ ਦੀ ਜਾਂਚ ਪੋਸਟਮਾਰਟਮ ਰਿਪੋਰਟ ’ਤੇ ਟਿਕੀ ਹੈ। ਜੇਕਰ ਪੋਸਟਮਾਰਟਮ ’ਚ ਅਜਿਹੀ ਕੋਈ ਰਿਪੋਰਟ ਆਉਂਦੀ ਹੈ ਜਿਸ ’ਚ ਪਤਾ ਲਗਦਾ ਹੈ ਕਿ ਅੱਗ ਲਾਏ ਜਾਣ ਵੇਲੇ ਉਹ ਜਿਊਂਦਾ ਸੀ ਜਾਂ ਉਸ ਨਾਲ ਕੁੱਟਮਾਰ ਹੋਈ ਜਾਂ ਗਲ਼ਾ ਦਬਾਉਣ ਦਾ ਯਤਨ ਕੀਤਾ ਗਿਆ ਹੈ ਤਾਂ ਹੱਤਿਆ ਦਾ ਮਾਮਲਾ ਵੀ ਦਰਜ ਹੋ ਸਕਦਾ ਹੈ।

ਇਹ ਸੀ ਮਾਮਲਾ

ਲਾਲ ਬਾਜ਼ਾਰ ਦੇ ਇਕ ਘਰ ਦੇ ਕਮਰੇ ’ਚ ਅੱਗ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ। ਨੌਜਵਾਨ ਦੀ ਪਛਾਣ ਹੌਜਰੀ ਜਿਊਲਰੀ ਦੀ ਦੁਕਾਨ ’ਤੇ ਕੰਮ ਕਰਨ ਵਾਲੇ 28 ਸਾਲ ਦੇ ਸੰਜੀਤ ਦੇ ਰੂਪ ’ਚ ਹੋਈ। ਸੰਜੀਤ ਦੀ ਮੌਤ ਦੀ ਜਾਣਕਾਰੀ ਉਦੋਂ ਹੋਈ ਜਦੋਂ ਸਵੇਰੇ ਫੋਨ ਨਾ ਚੁੱਕਣ ’ਤੇ ਦੁਕਾਨ ਦੇ ਮਾਲਕ ਪ੍ਰਦੀਪ ਉਸਦਾ ਹਾਲ ਪੁੱਛਣ ਲਈ ਕਮਰੇ ’ਚ ਪਹੁੰਚੇ। ਜਿੱਥੇ ਸੰਜੀਤ ਮ੍ਰਿਤਕ ਹਾਲਤ ’ਚ ਪਿਆ ਹੋਇਆ ਸੀ। ਨਾਲ ਹੀ ਕਮਰੇ ਦਾ ਸਾਮਾਨ ਵੀ ਲਗਪਗ ਸੜ ਚੁੱਕਾ ਸੀ। ਜਿਸ ਤੋਂ ਬਾਅਦ ਦੁਕਾਨ ਮਾਲਕ ਪ੍ਰਦੀਪ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਸੰਜੀਤ ਪੁੱਤਰ ਅਕਾਲ ਮਾਹਤੋ ਵਾਸੀ ਬੇਰੂਸਰਾਏ ਬਿਹਾਰ ਦੇ ਰੂਪ ’ਚ ਹੋਈ ਸੀ।

Posted By: Jagjit Singh