ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸ੍ਰੀ ਗੁਰੂ ਹਰਗੋਬਿਦ ਸਾਹਿਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਲਾ ਦੇ ਨੌਜਵਾਨਾਂ ਵੱਲੋਂ ਡੀਸੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਡੀਸੀ ਕੰਪਲੈਕਸ ਜਲੰਧਰ 'ਚ ਸਫ਼ਾਈ ਮੁਹਿੰਮ ਵਿੱਢੀ ਗਈ ਜਿਸ 'ਚ ਉਨ੍ਹਾਂ ਡੀਸੀ ਕੰਪਲੈਕਸ ਨਾਲ ਲੱਗਦੇ ਲਾਡੋਵਾਲੀ ਰੋਡ, ਐੱਸਐੱਸਪੀ ਦਫਤਰ, ਸੇਵਾ ਕੇਂਦਰ, ਕੋਰਟ ਕੰਪਲੈਕਸ ਤੇ ਆਲੇ-ਦੁਆਲੇ ਦੀ ਸਫਾਈ ਕੀਤੀ ਗਈ। ਸਫਾਈ ਮੁਹਿੰਮ ਦੌਰਾਨ ਡੀਸੀ ਵਰਿੰਦਰ ਕੁਮਾਰ ਸ਼ਰਮਾ, ਏਡੀਸੀ ਜਸਵੀਰ ਸਿੰਘ, ਐੱਸਡੀਐੱਮ-2 ਰਾਹੁਲ ਸਿੱਧੂ, ਜ਼ਿਲ੍ਹਾ ਗਾਈਡੈਂਸ ਅਫਸਰ ਸੁਰਜੀਤ ਲਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ, ਮਿਹਨਤ ਕਰਨ ਤੇ ਵਿਕਾਸ ਕਾਰਜਾਂ 'ਚ ਯੋਗਦਾਨ ਪਾਉਣ ਲਈ ਪ੍ਰਰੇਰਿਤ ਕੀਤਾ। ਕਲੱਬ ਪ੍ਰਧਾਨ ਚਰਨਜੀਤ ਸਿੰਘ ਨੇ ਦਸਿਆ ਕਿ ਪਿਛਲੇ ਕਈ ਸਾਲਾਂ ਤੋ ਸਮਾਜ ਸੁਧਾਰ ਦੇ ਕੰਮਾਂ 'ਚ ਕਲੱਬ ਦੇ ਨੌਜਵਾਨਾਂ ਵੱਲੋ ਪਹਿਲ ਦੇ ਅਧਾਰ 'ਤੇ ਕੰਮ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਬੱਬੂ, ਤਜਿੰਦਰ ਸਿੰਘ, ਰਮਨਦੀਪ ਸਿੰਘ, ਪ੍ਰਦੀਪ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ ਭੇਲਾ, ਸੁਖਜਿੰਦਰ ਸਿੰਘ, ਸੰਦੀਪ ਸਿੰਘ, ਪ੍ਰਦੀਪ ਸਿੰਘ, ਸਿਮਰ ਸਿੰਘ, ਨਵਦੀਪ ਸਿੰਘ, ਅੰਮਿ੍ਤਪਾਲ ਸਿੰਘ, ਰਵਿੰਦਰ ਸਿੰਘ, ਤਜਿੰਦਰ ਸਿੰਘ ਡੱਲਾ ਅਤੇ ਹੋਰ ਨੌਜਵਾਨ ਮੌਜੂਦ ਸਨ।