ਰਾਜ ਕੁਮਾਰ ਨੰਗਲ, ਫਿਲੌਰ

ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਰੰਭੇ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਕੀਰਤਨੀ ਜਥੇ ਵੱਲੋਂ ਕੀਰਤਨ ਕਰਕੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਗਿਆ। ਉਪਰੰਤ ਇਸ ਮੌਕੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਲਈ ਕਮੇਟੀ ਵੱਲੋਂ ਗੁਰੂ ਘਰ ਵਿਚ ਹੋਮਿਓਪੈਥਿਕ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾਕਟਰ ਸ਼ਮਾ ਸੁਮਨ, ਡਾ: ਕਮਲਜੀਤ, ਜਨਕ ਰਾਜ ਡਿਸਪੈਂਸਰ ਤੇ ਸੁਨੀਤਾ ਰਾਣੀ ਸਹਾਇਕ ਕਰਮਚਾਰੀ ਨੇ ਸੈਂਕੜੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਪ੍ਰਧਾਨ ਰਾਜਾ ਸੰਧੂ, ਜਨਰਲ ਸਕੱਤਰ ਤਾਰਾ ਚੰਦ ਜੱਖੂ, ਮਹਿੰਦਰ ਸੂਦ, ਮਨੋਜ ਸੰਧੂ, ਚਮਨ ਲਾਲ ਲਗਾਹ, ਡਾ. ਬਲਜੀਤ ਸਿੰਘ, ਦਲਵੀਰ ਸਿੰਘ, ਅਮਨਦੀਪ, ਬਾਬਾ ਪਰਮਜੀਤ ਸਿੰਘ ਪਾਠੀ, ਹੁਸਨ ਲਾਲ ਮਹੇ, ਪੇ੍ਮ ਭੱਟੀ, ਦਵਿੰਦਰ ਕੁਮਾਰ ਵਿੱਕੀ, ਡਾ. ਅਵਤਾਰ ਚੰਦ ਹੈਥਲ ਇੰਸਪੈਕਟਰ, ਦਵਿੰਦਰ ਬਿੰਦੀ ਤੇ ਹੋਰ ਹਾਜ਼ਰ।