ਜੇਐੱਨਐੱਨ, ਆਦਮਪੁਰ : ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ 'ਚ ਰਮੇਸ਼ਵਰ ਸੰਘਾ ਦੇ ਦੂਜੇ ਵਾਰ ਸੰਸਦ ਮੈਂਬਰ ਬਣਨ 'ਤੇ ਸਹੁਰਿਆਂ ਦੇ ਪਿੰਡ ਖੁਰਦਪੁਰ 'ਚ ਮੰਗਲਵਾਰ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਪਰਿਵਾਰ ਨੇ ਪਿੰਡ ਵਾਸੀਆਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ। ਦੱਸਣਯੋਗ ਹੈ ਕਿ ਰਮੇਸ਼ਵਰ ਸੰਘਾ ਪਿੰਡ ਲੇਸੜੀਵਾਲ ਦੇ ਜੰਮਪਲ ਹਨ ਤੇ 1995 'ਚ ਕੈਨੇਡਾ ਚਲੇ ਗਏ ਸਨ। ਇਸ ਮੌਕੇ ਬਲਵੀਰ ਅਟਵਾਲ, ਭੁਪਿੰਦਰ ਸਿੰਘ, ਹਰਪਾਲ ਸਿੰਘ, ਮਨਮੋਹਨ ਸਿੰਘ ਬਾਬਾ, ਕੁਲਦੀਪ ਸਿੰਘ ਅਟਵਾਲ, ਗੁਰਦੀਪ ਸਿੰਘ, ਪਰਮਜੀਤ ਸਿੰਘ, ਨਿਰਵੈਰ ਸਿੰਘ, ਨਵਦੀਪ ਸਿੰਘ ਵਿੱਕੀ, ਮਨਰੂਪ ਸਿੰਘ, ਪਰਮਜੀਤ ਸਿੰਘ ਪੰਮਾ ਮੁਰਾਦਪੁਰ, ਗਿਆਨ ਸਿੰਘ, ਐੱਚਐੱਸ ਸੋਢੀ, ਜਗਦੇਵ ਸਿੰਘ, ਅਮਰ ਕੌਰ, ਗੁਰਬਖਸ਼ ਕੌਰ, ਸੁਰਿੰਦਰ ਕੌਰ, ਰਾਜਿੰਦਰ ਕੌਰ, ਜਸਵੀਰ ਕੌਰ, ਰਾਜਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।