ਸੀਨੀਅਰ ਸਟਾਫ ਰਿਪਰੋਟਰ, ਜਲੰਧਰ : ਐਤਵਾਰ ਨੂੰ ਸ਼ਹਿਰ ਦੇ ਤੰਗ ਅਤੇ ਵਪਾਰਕ ਖੇਤਰ ਚੌਕ ਕਾਦੇ ਸ਼ਾਹ ਚੌਕ ਵਿਚ ਸਾਂਬਰ ਦਾਖਲ ਹੋ ਗਿਆ। ਕੁਛ ਹੀ ਦੇਰ ਵਿਚ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਕੁਝ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ, ਜਦੋਂ ਕਿ ਕੁਝ ਸਾਂਬਰ ਤੋਂ ਭੱਜਣ ਲੱਗੇ। ਇਸ ਦੌਰਾਨ ਸਾਂਬਰ ਨੇ ਆਪਣੇ ਆਪ ਨੂੰ ਬਚਾਉਣ ਲਈ ਲੋਕਾਂ ’ਤੇ ਕਈ ਵਾਰ ਹਮਲਾ ਵੀ ਕੀਤਾ। ਜਿਸ ਕਾਰਣ ਸਾਂਬਰ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਕੌੰਸਲਰ ਸ਼ੈਰੀ ਚੱਢਾ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜੇ ਅਤੇ ਲੋਕਾਂ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਰੱਸੀਆਂ ਦੇ ਜਾਲ ਨਾਲ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਹ ਸਾਂਬਰ ਨੂੰ ਫੜ ਸਕੇ। ਆਖ਼ਰਕਾਰ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪੁਹੰਚ ਕੇ ਲੋਕਾਂ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕਰ ਲਿਆ। ਵਿਭਾਗ ਸਾਂਬਰ ਨੂੰ ਥ੍ਰੀ-ਵ੍ਹੀਲਰ ਵਿਚ ਪਾ ਕੇ ਆਪਣੇ ਨਾਲ ਲੈ ਗਿਆ। ਵਿਭਾਗ ਵੱਲੋਂ ਸਾਂਬਰ ਨੂੰ ਪਸ਼ੂ ਹਸਪਤਾਲ ਵਿਚ ਇਲਾਜ ਕਰਵਾਉਣ ਤੋਂ ਬਾਅਦ ਜੰਗਲਾਂ ਵਿਚ ਛੱਡ ਦਿਤਾ ਜਾਵੇਗਾ। ਸਵੇਰੇ 10.30 ਵਜੇ ਦੇ ਕਰੀਬ ਇਕ ਸਾਂਬਰ ਰੈਨਕ ਬਜ਼ਾਰ ਤੋਂ ਸੈਦਾਂ ਗੇਟ ਰਾਹੀਂ ਤੰਗ ਵਪਾਰਰ ਖੇਤਰ ਕਾਦੇ ਸ਼ਾਹ ਵਿਚ ਦਾਖ਼ਲ ਹੋ ਗਿਆ। ਜਿਸ ਤੋਂ ਵਚਣ ਲਈ ਉਹ ਇਧਰ-ਉਧਰ ਭੱਜਣ ਲੱਗੇ। ਇਸ ਲਈ ਕਈਆਂ ਨੇ ਸਾਂਬਰ ਨੂੰ ਫੜਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਪੁੱਜੇ ਕੌਂਸਲਰ ਸ਼ੈਰੀ ਚੱਢਾ ਨੇ ਵੀ ਸਾਂਬਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਹ ਕਿਸੇ ਦੇ ਹੱਥ ਨਹੀਂ ਆਇਆ। ਆਖ਼ਰਕਾਰ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਸਾਂਭਰ ਜ਼਼ਖਮੀ ਹੋ ਗਿਆ ਅਤੇ ਕਈ ਲੋਕ ਜ਼ਖ਼ਮੀ ਵੀ ਹੋ ਗਏ ਸਨ। ਜੰਗਲਾਤ ਵਿਭਾਗ ਦੀ ਟੀਮ ਅਨੁਸਾਰ ਸਾਂਬਰ ਨੂੰ ਪਸ਼ੂ ਹਸਪਤਾਲ ਵਿਚ ਇਲਾਜ ਕਰਵਾਉਣ ਤੋਂ ਬਾਅਦ ਜੰਗਲ ਵਿਚ ਛੱਡ ਦਿੱਤਾ ਜਾਵੇਗਾ।

ਤੰਗ ਗਲੀਆਂ ਵਿਚ ਦਾਖਲ ਹੋਇਆ, ਇਕ ਘੰਟੇ ਦਾ ਰੈਸਕਿਊ

ਸਾਂਭਰ ਰੈਨਕ ਬਾਜ਼ਾਰ ਅਤੇ ਸੈਂਦਾ ਗੇਟ ਤੋਂ ਹੁੰਦੇ ਹਏ ਚੌਕ ਕਾਦੇ ਸ਼ਾਹ ਪਹੁੰਚੇ ਤਾਂ ਬਜ਼ਾਰ ਖੁੱਲ੍ਹਣ ਹੀ ਵਾਲਾ ਸੀ। ਅਜਿਹੇ ’ਚ ਸਾਂਬਰ ਆਲੇ-ਦੁਆਲੇ ਦੀਆਂ ਗਲੀਆਂ ’ਚ ਵੜ ਗਿਆ। ਜਿਸ ਕਾਰਣ ਇਲਾਕਾ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਹਿਲਾਂ, ਲੋਕਾਂ, ਫਿਰ ਕੌੰਸਲਰ ਅਤੇ ਅੰਤ ਵਿਚ ਜੰਗਲਾਤ ਵਿਭਾਗ ਦੀ ਟੀਮ ਨੇ ਕਰੀਬ ਇਕ ਘੰਟੇ ਮੁਸ਼ੱਕਤ ਨਾਲ ਸਾਂਬਰ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਲੋਕਾਂ ਨੇ ਸ਼ਾਹ ਲਿਆ।

ਸੰਡੇ ਬਾਜ਼ਾਰ ਸਜਾਉਣ ਤੋਂ ਪਹਿਲਾਂ ਵੱਡੀ ਘਟਣਾ ਘੱਟਣ ਤੋਂ ਟਲੀ

ਐਤਵਾਰ ਨੂੁੰ ਭਗਵਾਨ ਵਾਲਮੀਕੀ ਚੌਕ, ਰੈਨਕ ਬਾਜ਼ਾਰ, ਸੈਂਦਾਂ ਗੇਟ ਤੋਂ ਲੈਕੇ ਲਵਕੁਸ਼ ਚੌਕ ਤੱਕ ਸੰਡੇ ਬਾਜ਼ਾਰ ਸਜਾਇਆ ਗਿਆ। ਜਿੱਥੇ ਦਿਨ ਭਰ ਜ਼ਿਲ੍ਹੇ ਭਰ ਤੋਂ ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਹਨ। ਸੜਕ ਦੇ ਦੋਵੇਂ ਪਾਸੇ ਫੜਿਆਂ ਲਗਾਏ ਜਾਣ ਤੋਂ ਬਾਜ਼ਾਰ ਦਿਨ ਭਰ ਟ੍ਰਰੈਫਿਕ ਜਾਮ ਰਹਿੰਦਾ ਹੈ। ਘਟਨਾ ਮੌਕੇ ਸੰਡੇ ਬਾਜ਼ਾਰ ਸਜਾਇਆ ਨਹੀਂ ਗਿਆ ਸੀ। ਜੇਕਰ ਸੰਡੇ ਬਾਜ਼ਾਰ ਸਜਾਇਆ ਹੁੰਦਾ ਤਾਂ ਵੱਡੀ ਘਟਨਾ ਵਾਪਰਨੀ ਤੈਅ ਸੀ।

Posted By: Jagjit Singh