ਪਿ੍ਰਤਪਾਲ ਸਿੰਘ, ਸ਼ਾਹਕੋਟ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਸ਼ਾਹਕੋਟ ਮੇਨ ਬਜ਼ਾਰ ਦੇ ਰੈਡੀਮੇਡ ਦੇ ਦੁਕਾਨਦਾਰਾਂ ਨੇ ਸੋਮਵਾਰ ਨੂੰ ਮਹਿੰਗੇ ਕਪੜਿਆਂ ਦੀ ਸੇਲ 13-13 ਰੁਪਏ ਵਿਚ ਲਗਾ ਦਿੱਤੀ।

ਪ੍ਰਰਾਪਤ ਜਾਣਕਾਰੀ ਅਨੁਸਾਰ ਪਾਸੀ ਕੁਲੈਕਸ਼ਨ ਦੇ ਮਾਲਕ ਰਾਜੇਸ਼ ਪਾਸੀ ਨੇ ਸੋਮਵਾਰ ਨੂੰ ਆਪਣੀ ਦੁਕਾਨ 'ਤੇ 550 ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਲੇਡੀਜ਼, ਜੈਂਟਸ ਤੇ ਬੱਚਿਆਂ ਦੇ ਕੱਪੜਿਆਂ ਦੀ ਸੇਲ 13-13 ਰੁਪਏ ਵਿਚ ਲਗਾ ਦਿੱਤੀ ਜਿਸ ਦਾ ਲੋਕਾਂ ਨੇ ਭਰਪੂਰ ਫਾਇਦਾ ਉਠਾਇਆ। ਦੇਖਦੇ ਹੀ ਦੇਖਦੇ ਭਾਰੀ ਗਿਣਤੀ ਵਿਚ ਕੱਪੜੇ ਹੱਥੋਂ -ਹੱਥ ਲੋਕ ਲੈ ਗਏ। ਇਸੇ ਤਰ੍ਹਾਂ ਹੀ ਡੀਐੱਸ ਸ਼ੋਪਿੰਗ ਸ਼ੈਂਟਰ ਤੇ ਜੀਨ ਮਾਰਟ ਵੱਲੋਂ ਵੀ ਸਾਝੇਂ ਤੌਰ 'ਤੇ ਜੀਨ ਦੀਆਂ ਪੈਂਟਾਂ, ਸ਼ਰਟਾਂ ਤੇ ਲੇਡੀਜ਼ ਸੂਟਾਂ ਦੀ ਸੇਲ ਲਗਾਈ ਗਈ।