ਸੀਨੀਅਰ ਸਟਾਫ ਰਿਪੋਰਟ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਹਾਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਹਾਸਟਲ ਨਾਈਟ ਦਾ ਪ੍ਰਬੰਧ ਗਿਆ। ਜਿਸ ਵਿਚ ਕੋ-ਐਡ ਕਾਲਜ ਡਾਇਰੈਕਟਰ ਡਾ. ਵੀਨਾ ਦਾਦਾ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ, ਜਿਨ੍ਹਾਂ ਦਾ ਸਵਾਗਤ ਪਿੰ੍ਸੀਪਲ ਡਾ. ਮਨਜੀਤ ਕੌਰ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਐੱਮਐੱਡ, ਬੀਏਡ, ਈਟੀਟੀ, ਬੀਪੀਐੱਡ, ਡੀਪੀਐੱਡ, ਲਾਅ, ਇੰਜੀਨੀਅਰਿੰਗ, ਫਾਰਮੈਸੀ, ਪਾਲੀਟੈਕਨਿਕ, ਹੋਟਲ ਮੈਨੇਜਮੈਂਟ, ਫਿਜ਼ੀਓਥੈਰੇਪੀ ਆਦਿ ਕੋਰਸਿਜ਼ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈਂਦੇ ਹੋਏ ਹਾਸਟਲ ਲਾਈਫ ਨੂੰ ਸਮਰਪਤ ਕੋਰਿਓਗ੍ਰਾਫੀ ਪੇਸ਼ ਕੀਤੀ। ਇਸ ਮੌਕੇ ਵਿਦਿਆਰਥਣਾਂ ਵੱਲੋਂ ਗਿੱਧਾ, ਲੋਕ ਗੀਤ, ਡਾਂਸ, ਮਾਡਿਲੰਗ ਆਦਿ ਪੇਸ਼ ਕਰ ਆਪਣੀ ਪ੍ਰਤੀਭਾ ਦਾ ਦਿਖਾਈ। ਇਸ ਮੌਕੇ ਸਿਮਰਨ ਕੌਰ ਨੂੰ ਮਿਸ ਹੋਸਟਲ ਫ੍ਰੈਸ਼ਰ, ਧਰਮਪ੍ਰਰੀਤ ਕੌਰ ਨੂੰ ਚਾਰਮਿੰਗ ਗਰਲ, ਨੰਦਨੀ ਨੂੰ ਮਿਸ ਸਾਇਲੈਂਸ, ਸ਼ਿਵਾਨੀ ਨੂੰ ਮਿਸ ਕਰੇਜਸ, ਉਲਫਤ ਨੂੰ ਬਿਊਟੀ ਆਫ ਕਸ਼ਮੀਤ, ਸ਼ਾਜ਼ੀਆਂ ਨੂੰ ਮੇਕਅਪ ਕੁਈਨ, ਨਾਇਧਾ ਨੂੰ ਮਿਸ ਕਿਊਟੀਪਾਈ, ਜਸਲੀਨ ਨੂੰ ਮਿਸ ਫੋਟੋਜੈਨਿਕ ਚੁਣਿਆ ਗਿਆ। ਡਾ. ਦਾਦਾ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਹਾਸਟਲ ਦੀ ਜ਼ਿੰਦਗੀ ਦਾ ਮਹੱਤਵ ਦੱਸਿਆ ਅਤੇ ਸਾਰੀਆਂ ਨੂੰ ਇਕੱਠੇ ਮਿਲ ਕੇ ਰਹਿਣ ਨੂੰ ਕਿਹਾ।