ਅਮਰਜੀਤ ਸਿੰਘ ਵੇਹਗਲ, ਜਲੰਧਰ : ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਾਈਂ ਰੂਪ ਲਾਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਨੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮਿ੍ਤ ਬਾਣੀ ਦੇ ਜਾਪ ਕਰਨ ਉਪਰੰਤ ਭਾਈ ਮੇਹਰ ਸਿੰਘ, ਭਾਈ ਕੁਲਵੰਤ ਕਜਲਾ, ਭਾਈ ਦਵਿੰਦਰ ਕੁਮਾਰ ਡੇਰਾ ਸੱਚਖੰਡ ਬੱਲਾਂ ਤੇ ਗਾਇਕ ਸੰਜੀਵ ਰਾਜਾ ਵੱਲੋਂ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਯੂਥ ਫੈੱਡਰੇਸ਼ਨ ਬੱਲਾਂ ਦੇ ਪ੍ਰਧਾਨ ਬਾਬਾ ਸੁਖਦੇਵ ਸੁੱਖੀ, ਪਿ੍ਰੰਸੀਪਲ ਪਰਮਜੀਤ ਜੱਸਲ, ਬੰਗੜ ਰਾਏਪੁਰ ਤੇ ਸਾਬਕਾ ਸੰਮਤੀ ਮੈਂਬਰ ਜਸਵਿੰਦਰ ਬੱਲ ਵੱਲੋਂ ਸਾਈਂ ਰੂਪ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਈਂ ਰੂਪ ਲਾਲ ਨੇ ਆਪਣਾ ਸਮੁੱਚਾ ਜੀਵਨ ਪ੍ਰਭੂ ਭਗਤੀ, ਨਾਮ ਜੱਪਣ ਤੇ ਮਨੁੱਖਤਾ ਦੀ ਸੇਵਾ ਨੂੰ ਅਰਪਣ ਕੀਤਾ ਹੈ। ਇਸ ਮੌਕੇ ਰਸਮ ਪੱਗੜੀ ਉਪਰੰਤ ਸਾਈਂ ਰੂਪ ਲਾਲ ਦੇ ਪੁੱਤਰ ਸੁਖਜਿੰਦਰ ਤੇ ਗੁਰਵੀਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਰਿਸ਼ਤੇਦਾਰ ਸਾਕ-ਸਬੰਧੀਆਂ ਤੋਂ ਇਲਾਵਾ ਹੰਸ ਰਾਜ ਆਬਾਦਪੁਰਾ, ਮੁਨੀਸ਼ ਕੁਮਾਰ, ਚਰਨਜੀਤ ਕੁਮਾਰ, ਗੁਲਸ਼ਨ ਕੁਮਾਰ, ਸਰਪੰਚ ਪ੍ਰਦੀਪ ਕੁਮਾਰ ਬੱਲਾਂ, ਪੰਚ ਲਹਿਬਰ ਰਾਮ, ਪੰਚ ਦੇਵ ਰਾਜ, ਲੰਬੜਦਾਰ ਸੰਦੀਪ ਵਿਰਦੀ, ਸੁਖਜਿੰਦਰ ਚੀਮਾ, ਭੁਪਿੰਦਰ ਵਿਰਦੀ, ਸੱਤਪਾਲ ਵਿਰਦੀ ਰਾਏਪੁਰ, ਮਨਜੀਤ ਰਾਏ ਬੱਲ ਆਦਿ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।