ਜੇਐੱਨਐੱਨ, ਫਿਲੌਰ : ਫਿਲੌਰ 'ਚ ਮੰਗਲਵਾਰ ਸ਼ਾਮ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਬੀਤੀ ਸ਼ਾਮ ਤੋਂ ਗੁੰਮ ਪੰਜਾਬ ਸਫਾਈ ਫੈਡਰੇਸ਼ਨ ਦੇ ਫਿਲੌਰ ਤੋਂ ਪ੍ਰਧਾਨ ਸ਼ੀਤਲ ਦ੍ਵਿੜ ਦਾ ਕੁਝ ਪਤਾ ਨਹੀਂ ਲੱਗਾ। ਉਹ ਸੋਮਵਾਰ ਦੁਪਹਿਰ ਨੂੰ ਐੱਸਡੀਐੱਮ ਫਿਲੌਰ ਰਾਜੇਸ਼ ਸ਼ਰਮਾ ਨੂੰ ਮਿਲ ਕੇ ਫਿਲੌਰ 'ਚ ਸਫਾਈ ਮੁਲਾਜ਼ਮਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਆਏ ਸਨ। ਸੋਮਵਾਰ ਸ਼ਾਮ ਤੋਂ ਗੁੰਮ ਸ਼ੀਤਲ ਦ੍ਵਿੜ ਬਾਰੇ ਪਰਿਵਾਰ ਨੇ ਪੁਲਿਸ ਨੂੰ ਉਸੇ ਰਾਤ ਹੀ ਦੱਸ ਦਿੱਤਾ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਕ ਨਿੱਜੀ ਕੰਪਨੀ ਦੇ ਕਰਿੰਦਿਆਂ ਵੱਲੋਂ ਘਰ-ਘਰ 'ਚੋਂ ਕੂੜਾ ਚੁੱਕਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਸਫ਼ਾਈ ਮੁਲਾਜ਼ਮ ਦੇ ਪੱਖ 'ਚ ਧਰਨੇ 'ਤੇ ਬੈਠੇ ਸਨ। ਹਾਲੇ ਇਹ ਮਾਮਲਾ ਸੁਲਿਝਆ ਨਹੀਂ ਸੀ ਕਿ ਸੋਮਵਾਰ ਤੋਂ ਸ਼ੀਤਲ ਦ੍ਰਾਵਿੜ ਦੇ ਗੁੰਮ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਨੂੰ ਲੈ ਕੇ ਮੰਗਲਵਾਰ ਸ਼ਾਮ ਵਾਲਮੀਕਿ ਸਮਾਜ ਦੇ ਲੋਕ ਇਕੱਠੇ ਹੋਏ ਅਤੇ ਥਾਣੇ ਦਾ ਿਘਰਾਓ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਐੱਸਐੱਚਓ ਫਿਲੌਰ ਪ੍ਰਰੇਮ ਸਿੰਘ ਤੇ ਡੀਸੀਪੀ ਫਿਲੌਰ ਦਵਿੰਦਰ ਅੱਤਰੀ ਥਾਣਾ ਫਿਲੌਰ ਪੁੱਜੇ ਤੇ ਲੋਕਾਂ ਨੂੰ ਸ਼ਾਂਤ ਕੀਤਾ। ਮਾਮਲੇ ਨੂੰ ਲੈ ਕੇ ਅਕਾਲੀ ਵਿਧਾਇਕ ਬਲਦੇਵ ਖਹਿਰਾ ਵੀ ਥਾਣੇ ਪੁੱਜੇ ਅਤੇ ਐੱਸਐੱਚਓ ਪ੍ਰਰੇਮ ਸਿੰਘ ਦੀ ਕਲਾਸ ਲਾਈ। ਖਹਿਰਾ ਅਨੁਸਾਰ ਉਹ ਇਸ ਕੇਸ ਨੂੰ ਲੈ ਕੇ ਦੁਪਹਿਰ ਤੋਂ ਪ੍ਰਰੇਮ ਸਿੰਘ ਨੂੰ ਫੋਨ ਕਰ ਰਹੇ ਪਰ ਉਹ ਫੋਨ ਨਹੀਂ ਚੁੱਕ ਰਹੇ ਸਨ। ਖਹਿਰਾ ਨੇ ਅੱਗੇ ਕਿਹਾ ਕਿ ਸ਼ੀਤਲ ਦ੍ਵਿੜ ਨਿੱਜੀ ਕੰਪਨੀ ਖ਼ਿਲਾਫ਼ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਾਲ ਵੀ ਦ੍ਵਿੜ ਦੀ ਬਹਿਸ ਹੋਈ ਸੀ, ਇਸ ਦੀ ਪੂਰੀ ਜਾਂਚ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਥਾਣਾ ਮੁਖੀ ਫਿਲੌਰ ਸੱਤਾਧਾਰੀ ਪਾਰਟੀ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ ਅਤੇ ਹਰ ਜਾਇਜ਼-ਨਾਜਾਇਜ਼ ਕੰਮ 'ਚ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਬੁੱਧਵਾਰ ਨੂੰ ਸ਼ੀਤਲ ਦ੍ਵਿੜ ਦਾ ਪਤਾ ਨਹੀਂ ਲੱਗਾ ਤਾਂ ਸੰਘਰਸ਼ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਡੀਐੱਸਪੀ ਫਿਲੌਰ ਅੱਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਕ ਰਾਤ 'ਚ ਮਾਮਲਾ ਹੱਲ ਕਰ ਲੈਣਗੇ।