ਗੁਰਪਰੀਤ ਬਾਹੀਆ,ਜਲੰਧਰ : ਅੱਜ ਕਿਸਾਨ ਵਿਰੋਧੀ ਬਿੱਲਾਂ ਦੇ ਕਿਰਸਾਨੀ 'ਤੇ ਆਈ ਬਿਪਤਾ ਦਾ ਸਾਹਮਣਾ ਕਰ ਰਹੇ ਸਮੂਹ ਕਿਸਾਨ ਭਾਈਚਾਰੇ ਨਾਲ ਖੜ੍ਹਾ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ਼ ਸੀਨੀਅਰ ਅਕਾਲੀ ਆਗੂ, ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਅਗਵਾਈ ਵਿੱਚ ਰਾਮਾਮੰਡੀ ਚੌਕ ਅਤੇ ਪਿੰਡ ਪਰਤਾਪਰੇ ਪੁੱਜੇ। ਅੱਜ ਬਹੁਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਯੂਥ ਅਕਾਲੀ ਵਰਕਰ ਅਤੇ ਸਮੂਹ ਵਰਕਰਾਂ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਿਸਾਨਾਂ ਦੇ ਹੱਕ ਬੋਲਦੇ ਹੋਏ ਸਰਬਜੀਤ ਮੱਕੜ ਨੇ ਕਿਹਾ ਕਿਸਾਨਾਂ ਨੇ ਕਈ ਦਹਾਕਿਆਂ ਦੀ ਮਿਹਨਤ ਮਗਰੋਂ ਬੰਜਰ ਜ਼ਮੀਨਾਂ ਨੂੰ ਜ਼ਰਖ਼ੇਜ਼ ਬਣਾਇਆ। ਕਰਜ਼ਿਆਂ ਦੀ ਪੰਡ ਸਿਰ 'ਤੇ ਹੋਣ ਦੇ ਬਾਵਜੂਦ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ। ਭਾਵੇਂ ਕਦੇ ਮਿਹਨਤ ਦਾ ਮੁੱਲ ਨਹੀਂ ਮੁੜਿਆ ਪਰ ਪਿਤਾ-ਪੁਰਖੀ ਕਿੱਤੇ ਨੂੰ ਹਮੇਸ਼ਾਂ ਤਰਜੀਹ ਦਿੱਤੀ। ਹੁਣ ਜਦੋਂ ਕਿਸਾਨਾਂ 'ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੇਗਾ, ਸੰਘਰਸ਼ ਕਰੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਕੇ ਰਹੇਗਾ। ਅੱਜ ਦੇ ਇਸ ਧਰਨੇ ਵਿੱਚ ਸ਼ਾਮਲ ਹੋਏ ਗੁਰਮੀਤ ਸਿੰਘ ਦਾਦੂਵਾਲ, ਅਜਮੇਰ ਸਿੰਘ, ਬੀਬੀ ਰਾਜਬੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਸਰਪੰਚ ਬਲਬੀਰ ਸਿੰਘ, ਅਜਮੇਰ ਸਿੰਘ, ਸੁਦਾਗਰ ਸਿੰਘ ਔਜਲਾ ਸੁਖਮਿੰਦਰ ਸਿੰਘ ਰਾਜਪਾਲ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ, ਸ਼ਹਿਰ ਸਤਿੰਦਰ ਸਿੰਘ ਇੰਦਰਜੀਤ ਸਿੰਘ ਸੋਨੂੰ ਕਰਨਬੀਰ ਸਿੰਘ ਕੰਗ ਕੁੱਕੜ ਪਿੰਡ ਸੁਦਾਗਰ ਸਿੰਘ ਔਜਲਾ ਜੁਗਿੰਦਰ ਸਿੰਘ ਜੰਡਿਆਲਾ ਸੁੱਖਾ ਪਹਿਲਵਾਨ ਬੀਬੀ ਗੁਰਦੇਵ ਕੌਰ ਸੰਘਾ ਸ਼ਮਿੰਦਰ ਸਿੰਘ ਸਰਕਲ ਪ੍ਰਧਾਨ ਸਤਨਾਮ ਸਿੰਘ ਪਰਮਿੰਦਰ ਸਿੰਘ ਕੰਗ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਗੁਰਚਰਨ ਸਿੰਘ ਟਰਾਂਸਪੋਰਟ ਬਲਰਾਜ ਸਿੰਘ ਜੰਡਿਆਲਾ ਪੰਮਾ ਜੋਹਲ ਰਾਜੇਸ਼ ਬਿੱਟੂ ਜੀਤਾ ਮਿਥ ਸੁਰਿੰਦਰ ਸਿੰਘ ਮਿਨਹਾਸ ਬਿੱਲਾ ਸਰਪੰਚ ਗੁਰਿੰਦਰ ਸਿੰਘ ਰਜਿੰਦਰ ਕੁਮਾਰ ਬੰਟੀ ਬਾਜਵਾ ਜਗਦੇਵ ਸਿੰਘ ਜੰਗੀ ਗੁਰਮੀਤ ਸਿੰਘ ਬਿੱਟੂ ਡਾਕਟਰ ਪਰਮਜੀਤ ਸਿੰਘ ਮਰਵਾਹਾ ਸਟੇਜ ਸੇਵਾ ਮਨਸਿਮਰਨ ਸਿੰਘ ਮੱਕੜ ਹਰਪ੍ਰੀਤ ਸਿੰਘ ਚੋਹਾਨ ਗਗਨਦੀਪ ਸਿੰਘ ਗੱਗੀ ਗੁਰਮੀਤ ਸਿੰਘ ਮੱਕੜ ਅਮ੍ਰਿਤਬੀਰ ਸਿੰਘ ਗੋਰਵ ਮਹੇ ਨਿਰਵੈਰ ਸਿੰਘ ਸਾਜਨ ਹਨੀ ਕਾਲੜਾ ਰੋਬਿਨ ਕਾਨੋਜੀਆ ਰਾਜਬੀਰ ਸਿੰਘ ਸੈਟੀ ਮਨਬੀਰ ਸਿੰਘ ਅਕਾਲੀ ਚਰਨਜੀਤ ਸਿੰਘ ਮੱਕੜ ਵਿਪਣ ਹਸਤੀਰ ਬਲਿਊ ਬਹਿਲ ਜਸਕੀਰਤ ਸਿੰਘ ਜੱਸੀ ਗੁਰਪ੍ਰੀਤ ਸਿੰਘ ਗੋਪੀ ਹਰਜੋਤ ਲੁਬਾਣਾ ਹੀਰਾ ਸਿੰਘ ਹਾਜ਼ਰ ਸਨ।

Posted By: Tejinder Thind