ਸੀਟੀਪੀ-6

ਸ਼ੋ੍ਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਮੀਟਿੰਗ 'ਚ ਸ਼ਾਮਲ ਜਥੇਦਾਰ ਕੁਲਵੰਤ ਸਿੰਘ ਮੰਨਣ ਤੇ ਹੋਰ ਅਕਾਲੀ ਆਗੂ।

ਕੁਲਵਿੰਦਰ ਸਿੰਘ, ਜਲੰਧਰ : ਖੇਤੀ ਸਬੰਧੀ ਬਣਾਏ ਗਏ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼ੋ੍ਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਸਵੇਰੇ 10 ਵਜੇ ਚੱਲ ਕੇ ਸੰਸਦ ਭਵਨ ਤਕ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਦੀ ਅਗਵਾਈ ਹੇਠ ਰੋਸ ਮਾਰਚ ਕੱਿਢਆ ਜਾਵੇਗਾ। ਰੋਸ ਮਾਰਚ 'ਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਅਕਾਲੀ ਦਲ ਦੇ ਦਫ਼ਤਰ ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ 16 ਸਤੰਬਰ ਨੂੰ ਸ਼ਾਮ 4 ਵਜੇ ਬਾਠ ਕੈਸਲ ਪੈਲੇਸ ਵਿਖੇ ਇਕੱਠੇ ਹੋ ਕੇ ਜਥੇਦਾਰ ਮੰਨਣ ਦੀ ਅਗਵਾਈ ਹੇਠ ਦਿੱਲੀ ਲਈ ਚੱਲਿਆ ਜਾਵੇਗਾ।

ਇਸ ਮੌਕੇ ਜਥੇਦਾਰ ਪ੍ਰਰੀਤਮ ਸਿੰਘ ਮਿੱਠੂ ਬਸਤੀ, ਕੀਮਤੀ ਭਗਤ, ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਭਜਨ ਲਾਲ ਚੋਪੜਾ, ਸੁਭਾਸ਼ ਸੋਂਧੀ, ਸੁਰਜੀਤ ਸਿੰਘ ਨੀਲਾਮਹਿਲ, ਗੁਰਪ੍ਰਰੀਤ ਸਿੰਘ ਗੋਪੀ ਰੰਧਾਵਾ, ਮਨਿੰਦਰਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ, ਹਕੀਕਤ ਸਿੰਘ ਸੈਣੀ, ਸਤਿੰਦਰ ਸਿੰਘ ਪੀਤਾ, ਪਰਮਜੀਤ ਸਿੰਘ ਜੇਪੀ, ਮਹਿੰਦਰ ਸਿੰਘ ਗੋਲੀ, ਠੇਕੇਦਾਰ ਜਸਬੀਰ ਸਿੰਘ, ਪਲਵਿੰਦਰ ਸਿੰਘ ਭਾਟੀਆ, ਸੁਰਜੀਤ ਸਿੰਘ ਭੁੱਲਰ, ਜਗਦੀਸ਼ ਸਿੰਘ ਕਾਲਾ ਤੇ ਲਾਲ ਚੰਦ ਆਦਿ ਹਾਜ਼ਰ ਸਨ।