ਪੱਤਰ ਪ੍ਰਰੇਰਕ, ਜਲੰਧਰ : ਭਾਰਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅੰਮਿ੍ਤ ਮਹਾਉਤਸਵ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਇਆ ਗਿਆ ਸਵੱਛਤਾ ਰੱਥ ਪਤਾਰਾ, ਹਜ਼ਾਰਾ, ਨੌਲੀ, ਬੁਧਿਆਣਾ ਤੇ ਨੰਗਲ 'ਚ ਪੁੱਜਾ। ਜਿਥੇ ਲੋਕਾਂ ਨੂੰ ਆਪਣੇ ਪਿੰਡ ਦੀ ਸਾਫ-ਸਫਾਈ ਲਈ ਕੂੜਾ ਪ੍ਰਬੰਧਨ ਤੇ ਛੱਪੜਾਂ ਦੇ ਪ੍ਰਬੰਧਕ ਨੂੰ ਲੈ ਕੇ ਜਾਗਰੂਕ ਕੀਤਾ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਜਲੰਧਰ ਡਵੀਜ਼ਨ -1 ਦੀਆਂ ਟੀਮਾਂ ਨੇ ਇਨ੍ਹਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪਿੰਡਾਂ 'ਚ ਸਾਲਿਡ ਵੇਸਟ ਮੈਨੇਜਮੈਂਟ, ਪਲਾਸਟਿਕ ਵੇਸਟ ਮੈਨੇਜਮੈਂਟ ਤੇ ਗ੍ਰੇ ਵਾਟਰ ਮੈਨੇਜਮੈਂਟ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਪੰਚਾਇਤਾਂ ਨੂੰ ਇਨ੍ਹਾਂ ਪ੍ਰਰਾਜੈਕਟਾਂ ਨੂੰ ਲੈ ਕੇ ਮਤਾ ਪਾਸ ਕਰਨ ਲਈ ਪ੍ਰਰੇਰਿਤ ਕੀਤਾ। ਵਿਭਾਗ ਦੀਆਂ ਟੀਮਾਂ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਦਿਹਾਤੀ) ਤਹਿਤ ਪਿੰਡਾਂ 'ਚ ਸਾਲਿਡ ਵੇਸਟ ਮੈਨੇਜਮੈਂਟ, ਗ੍ਰੇ ਵਾਟਰ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਫੰਡ ਦਿੱਤੇੇ ਜਾ ਰਹੇ ਹਨ ਜਿਸ 'ਚ 70 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਤੇ 30 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਇਸ ਲਈ ਪੰਚਾਇਤਾਂ ਦੇ ਲੋਕਾਂ ਨੂੰ ਮਤਾ ਬਣਾ ਕੇ ਬੀਡੀਪੀਓ ਕੋਲ ਰੱਖਣੇ ਪੈਣਗੇ ਜਿਸ ਤੋਂ ਬਾਅਦ ਇਨ੍ਹਾਂ ਫੰਡਾਂ ਦਾ ਫਾਇਦਾ ਪਿੰਡਾਂ ਨੂੰ ਮਿਲ ਸਕਦਾ ਹੈ।