ਰਾਕੇਸ਼ ਗਾਂਧੀ, ਜਲੰਧਰ : ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਸਬੰਧੀ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਰੋਹ ਵਿਚ ਦਰਸ਼ਕਾਂ ਦੀ ਆਮਦ ਦੇ ਮੱਦੇਨਜ਼ਰ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਈ ਰੱਖਣ ਲਈ ਸੀਨੀਅਰ ਅਧਿਕਾਰੀਆਂ ਵੱਲੋਂ ਸਟੇਡੀਅਮ ਵੱਲ ਆਉਣ-ਜਾਣ ਵਾਲੇ ਵਾਹਨਾਂ ਲਈ ਰੂਟ ਪਲਾਨ ਜਾਰੀ ਕਰਨ ਦੇ ਨਾਲ-ਨਾਲ ਵਾਹਨਾਂ ਦੀ ਪਾਰਕਿੰਗ ਲਈ ਥਾਵਾਂ ਵੀ ਨਿਰਧਾਰਤ ਕੀਤੀਆਂ ਹਨ।

ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਜਲੰਧਰ ਬੱਸ ਸਟੈਂਡ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ ਤੇ ਹੈਵੀ ਵਹੀਕਲ ਪੀਏਪੀ ਚੌਕ ਤੋਂ ਕਰਤਾਰਪੁਰ ਵੱਲੋਂ ਜਲੰਧਰ ਬੱਸ ਸਟੈਂਡ ਤੋਂ ਨਕੋਦਰ ਸ਼ਾਹਕੋਟ ਸਾਈਡ ਵੱਲ ਆਉਣ-ਜਾਣ ਵਾਲੀਆਂ ਬੱਸਾਂ ਅਤੇ ਵਾਹਨ ਸਮਰਾ ਚੌਕ, ਕੂਲ ਰੋਡ, ਟ੍ਰੈਫਿਕ ਸਿਗਨਲ ਲਾਈਟ ਅਰਬਨ ਸਟੇਟ ਫੇਜ਼ ਦੋ, ਸਿਟੀ ਇੰਸਟੀਚਊਟ ਵਾਇਆ ਪਿੰਡ ਪ੍ਰਤਾਪਪੁਰਾ ਦਾ ਇਸਤੇਮਾਲ ਕਰਨਗੇ। ਵਾਹਨਾਂ ਨੂੰ ਵਡਾਲਾ ਚੌਕ, ਰਵਿਦਾਸ ਚੌਕ ਰਾਹੀਂ ਆਉਣ ਜਾਣ ਦੀ ਮਨਾਹੀ ਰਹੇਗੀ। ਟ੍ਰੈਫਿਕ ਪੁਲਿਸ ਵੱਲੋਂ ਸਮਾਗਮ 'ਚ ਆਉਣ ਵਾਲੇ ਦਰਸ਼ਕਾਂ ਦੇ ਵਾਹਨ ਖੜ੍ਹੇ ਕਰਨ ਲਈ ਪੁਲਿਸ ਵੱਲੋਂ ਜਿਹੜੀਆਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਉਨ੍ਹਾਂ 'ਚ ਬੱਸਾਂ ਖੜ੍ਹੀਆਂ ਕਰਨ ਲਈ ਮਿਲਕ ਬਾਰ ਚੌਕ ਤੋਂ ਟੀ-ਪੁਆਇੰਟ ਨਕੋਦਰ ਰੋਡ ਸੜਕ ਦੇ ਦੋਵੇਂ ਪਾਸੇ, ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ ਤਕ ਸੜਕ ਦੇ ਦੋਵੇਂ ਪਾਸੇ, ਕਾਰ ਪਾਰਕਿੰਗ ਲਈ ਮਿਲਕ ਬਾਰ ਚੌਕ ਤੋਂ ਮਸੰਦ ਚੌਕ ਡੇਰਾ ਸਤਿ ਕਰਤਾਰ ਸੜਕ ਦੇ ਦੋਵੇਂ ਪਾਸੇ, ਮਸੰਦ ਚੌਕ ਤੋਂ ਗੀਤਾ ਮੰਦਰ ਚੌਕ ਤਕ ਸੜਕ ਦੇ ਦੋਵੇਂ ਪਾਸੇ ਤੇ ਦੋਪਹੀਆ ਵਾਹਨਾਂ ਲਈ ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ ਤਕ ਸੜਕ ਦੇ ਦੋਵੇਂ ਪਾਸੇ ਖੜ੍ਹੇ ਕੀਤੇ ਜਾ ਸਕਦੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੁਲਿਸ ਵੱਲੋ ਜਿਹੜੇ ਰਸਤੇ ਜਨਤਾ ਲਈ ਨਿਰਧਾਰਿਤ ਕੀਤੇ ਗਏ ਹਨ ਉਨਾਂ੍ਹ ਦੀ ਵਰਤੋਂ ਕਰਨ ਤਾਂ ਜੋ ਕਿਸੇ ਕਿਸਮ ਦੀ ਪੇ੍ਸ਼ਾਨੀ ਤੋਂ ਬਚਿਆ ਜਾ ਸਕੇ।